ਗੁਰੂ ਨਾਨਕ ਦੇਵ ਜੀ ਨੇ ਪੰਜਾਬ ਵਿਚ ਮਨੁੱਖ ਨੂੰ ਗੌਰਵਮਈ ਜੀਵਨ ਜੀਣ ਲਈ, ਮਨੁੱਖੀ ਅਜ਼ਾਦੀ ਦੀ ਲਹਿਰ ਆਰੰਭ ਕੀਤੀ ਜੋ ਉਨ੍ਹਾਂ ਦੇ ਵਾਰਸ ਗੁਰੂ ਸਾਹਿਬਾਨਾਂ ਦੀ ਅਗਵਾਈ ਵਿਚ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ, ਖਾਲਸੇ ਦੀ ਸਿਰਜਨਾ ਨਾਲ ਸਿਖਰ ਤੇ ਪਹੁੰਚੀ ਤੇ 1799 ਈ. ਵਿਚ, ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਦੀ ਜਿੱਤ ਨਾਲ ਪੰਜਾਬ ਵਿਚ ਖਾਲਸਾ ਰਾਜ ਦੀ ਸਥਾਪਨਾ ਹੋਣ ਤੇ, ਗੁਰੂ ਨਾਨਕ ਦੇਵ ਜੀ ਦੀ ਆਜ਼ਾਦੀ ਦਾ ਸੁਪਨਾ ਪੂਰਾ ਹੋਇਆ । ਖਾਲਸਾ ਰਾਜ ਤੋਂ ਬਾਅਦ, ਅੰਗਰੇਜ਼ੀ ਰਾਜ ਵੇਲੇ ਤੇ ਦੇਸ਼ ਅਜ਼ਾਦ ਹੋਣ ਤੇ, ਸੁਤੰਤਰਤਾ, ਸਮਾਨਤਾ ਤੇ ਨਿਆਂ ਦੀਆਂ ਮਾਨਵੀ ਕੀਮਤਾਂ ਲਈ ਸੰਘਰਸ਼ ਕਈ ਰੂਪਾਂ ਵਿਚ ਅਜੇ ਤਕ ਜਾਰੀ ਹੈ । 72 ਕਵਿਤਾਵਾਂ ਦਾ ਇਹ ਸੋਮਾ ਉਪਰੋਕਤ ਪੰਜ ਸਦੀਆਂ ਦਾ ਸਿੰਖ-ਸੰਘਰਸ਼ ਹੈ । ਕੁਝ ਹੋਰ ਕਵਿਤਾਵਾਂ ਮਨੁੱਖ ਦੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਸੰਘਰਸ਼ ਨੂੰ ਪੇਸ਼ ਕਰਦੀਆਂ ਹਨ ਅਤੇ ਪਰਮ-ਬੁਲੰਦੀ ਤਕ ਪਹੁੰਚਣ ਲਈ ਤੈਅ ਕੀਤੇ ਪੜਾਵਾਂ ਨੂੰ ਦਰਸਾਉਂਦੀਆਂ ਹਨ ।