ਇਸ ਵਿਚ ਸਿੱਖ ਸ਼ਹੀਦਾਂ ਤੇ ਸੂਰਬੀਰਾਂ ਨਾਲ ਸੰਬੰਧਿਤ ਨਜ਼ਮਾ ਸ਼ਾਮਿਲ ਹਨ । ਇਸ ਪੁਸਤਕ ਵਿਚ ਹਰੇਕ ਵਰਗ ਦੇ ਸ਼ਹੀਦਾਂ ਦੀ ਕਾਵਿਕ-ਰੂਪ ਵਿਚ ਲਿਖੀ ਗਾਥਾ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ, ਜਿਵੇਂ ਖੂਨ-ਰੰਗੇ ਇਤਿਹਾਸ ਦੀ ਮਾਲਾ ਵਿਚ ਪ੍ਰੋਏ ਹੋਏ ਬਹੁ-ਰੰਗੇ ਨੂਰਾਨੀ ਮਣਕੇ ਗ਼ੈਰਤ ਭਰੀ ਜ਼ਿੰਦਗੀ ਜੀਉਣ ਲਈ ਉਤਸ਼ਾਹਤ ਕਰਦੇ ਹੋਣ । ਸਾਰੀਆਂ ਕਵਿਤਾਵਾਂ ਦਾ ਵਿਸ਼ਾ ਅਣਖ, ਧਰਮ, ਦੀਨ-ਦੁਖੀਆਂ ਦੇ ਹਿੱਤ, ਪ੍ਰਣ ਨਿਭਾਵਣ ਤੇ ਸਿੱਖੀ ਵਕਾਰ ਲਈ ਆਪਾ ਵਾਰਨ ਦਾ ਚਿੱਤਰ ਹੈ । ਇਹ ਪੁਸਤਕ ਪਾਠਕਾਂ ਨੂੰ ਨਾ-ਕੇਵਲ ਗੁਰਸਿੱਖੀ ਦੇ ਸ਼ਹਾਦਤਾਂ ਭਰੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਏਗੀ, ਬਲਕਿ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਗੁਰਸਿੱਖ ਨੌਜਵਾਨਾਂ ਨੂੰ ਸਿੱਖੀ ਵਿਚ ਪਰਪੱਖ ਰਹਿਣ ਲਈ ਭਰਪੂਰ ਪ੍ਰੇਰਨਾ ਕਰੇਗੀ ।