ਇਹ ਪੁਸਤਕ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਵ ਅਮਨ ਦੇ ਪੈਗ਼ੰਬਰ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਇਕ ਲਾਸਾਨੀ ਸ਼ਹੀਦ ਵਜੋਂ ਅਧਿਐਨ ਕਰਨ ਦਾ ਉਪਰਾਲਾ ਕਰਦੀ ਹੈ । ਗੁਰੂ ਸਾਹਿਬ ਨੇ ਕੱਟੜ ਮੁਗ਼ਲੀਆ ਨਿਜ਼ਾਮ ਦੀ ਜਬਰੀ ਧਰਮ ਪਰਿਵਰਤਨ ਦੀ ਨੀਤੀ ਵਿਰੁੱਧ ਸ਼ਹੀਦੀ ਦੇ ਕੇ ਭਾਰਤੀ ਸਭਿਆਚਾਰ ਨੂੰ ਸਰਵਨਾਸ਼ ਹੋਣ ਤੋਂ ਬਚਾਅ ਲਿਆ । ਗੁਰੂ ਤੇਗ ਬਹਾਦਰ ਜੀ ਰਾਹੀਂ ਦਰਸਾਏ ਧਾਰਮਿਕ ਸਹਿਨਸ਼ੀਲਤਾ ਤੇ ਸਹਿਹੋਂਦ ਦੇ ਆਦਰਸ਼ ਵਰਤਮਾਨ ਯੁੱਗ ਵਿਚ ਇਕ ਵਿਸ਼ਵ-ਵਿਆਪੀ ਉੱਤਮ ਸਭਿਆਚਾਰ ਦੀ ਸਿਰਜਣਾ ਕਰ ਸਕਦੇ ਹਨ ਤੇ ਇਸ ਧਰਤੀ ਨੂੰ ਮਨੁੱਖਤਾ ਦੇ ਰਹਿਣ ਲਈ ਅਮਨਾਂ ਦੀ ਵਾਦੀ ਵਿਚ ਤਬਦੀਲ ਕਰ ਸਕਦੇ ਹਨ ।