ਇਸ ਪੁਸਤਕ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਮੁੱਚੇ ਜੀਵਨ ਤੇ ਇਕ ਝਾਤ ਪਾਈ ਗਈ ਹੈ। ਇਸ ਜੀਵਨ ਦੀਆਂ ਸਮਕਾਲੀ ਰਾਜਸੀ ਤੇ ਸਮਾਜੀ ਸਥਿਤੀਆਂ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਸਥਿਤੀਆਂ ਦੇ ਸੰਦਰਭ ਵਿਚ ਧੁਰ ਆਤਮਾ ਦੇ ਅੰਦਰੋਂ ਆਈ ਬਾਣੀ ਦਾ ਮੂਲ ਪਾਠ ਦੇ ਕੇ, ਭਾਵਾਤਮਿਕ ਸਰਵੇਖਣ ਦਿੱਤਾ ਗਿਆ ਹੈ। ਸਰਵੇਖਣ ਉਪਰੰਤ, ਉਸ ਦੀ ਦਾਰਸ਼ਨਿਕ ਤੇ ਧਾਰਮਿਕ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਦਾ ਉਪਰਾਲਾ ਕੀਤਾ ਹੈ। ਇਸ ਵਿਚੋਂ ਗੁਰੂ ਸਾਹਿਬ ਦੇ ਵਿਚਾਰਾਂ ਦੀ ਵਿਲੱਖਣਤਾ ਨੂੰ ਗ੍ਰਹਿਣ ਕਰਨ ਦਾ ਸੰਕਲਪ ਵੀ ਹੈ।