ਇਸ ਪੁਸਤਕ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਸਾਰੀ ਬਾਣੀ ਦਾ ਉਸੇ ਤਰਤੀਬ ਅਨੁਸਾਰ ਸਰਵੇਖਣ ਦਿੱਤਾ ਗਿਆ ਹੈ ਜਿਸ ਵਿਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹੈ। ਇਸ ਤੋਂ ਛੁੱਟ ਪ੍ਰਮੁੱਖ ਰਚਨਾਵਾਂ ਜਿਵੇਂ ਕਿ ਵਾਰਾਂ, ਪਟੀ, ਵਾਰ ਸਤ ਤੇ ਅਨੰਦੁ ਸਾਹਿਬ ਦਾ ਸਵਿਸਥਾਰ ਵਿਚਾਰ ਕੀਤਾ ਗਿਆ ਹੈ ਜਿਸ ਦੁਆਰਾ ਹਰ ਬਾਣੀ ਦੀ ਵਿਚਾਰਧਾਰਾ ਤੇ ਸਾਹਿਤਿਕ ਸੁਹਜਵਾਦੀ ਪ੍ਰਾਪਤੀ ਦਾ ਮੁਲਾਂਕਣ ਕੀਤਾ ਹੈ।