ਇਸ ਕੋਸ਼ ਵਿਚ 4500 ਪੰਜਾਬੀ ਦੇ ਮੁਹਾਵਰੇ ਇਕੱਤਰ ਕੀਤੇ ਗਏ ਹਨ। ਜੋ ਆਮ ਵਰਤੇ ਜਾਂਦੇ ਹਨ। ਹਰ ਮੁਹਾਵਰਾ ਪੈਂਤੀ ਦੇ ਕ੍ਰਮ-ਅਨੁਸਾਰ ਦਰਜ ਕੀਤਾ ਗਿਆ ਹੈ। ਇਸ ਕ੍ਰਮ ਵਿਚ ਲਗਾਂ ਮਾਤਰਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਹਰ ਮੁਹਾਵਰੇ ਨੂੰ ਤਿੰਨ ਹਿੱਸਿਆਂ ਵਿਚ ਨਿਭਾਇਆ ਹੈ। ਪਹਿਲਾਂ ਮੁਹਾਵਰੇ ਦਾ ਮੂਲ ਰੂਪ ਲਿਖਿਆ ਗਿਆ ਹੈ; ਫਿਰ ਉਸਦਾ ਅਰਥ ਜਾਂ ਉਸ ਦੇ ਅਰਥ ਤੇ ਭਾਵ ਲਿਖੇ ਹਨ; ਫਿਰ ਉਸ ਦੇ ਅਰਥ ਨੂੰ ਹੋਰ ਸਪਸ਼ਟ ਕਰਨ ਲਈ ਕਿਸੇ ਪਰਮਾਣੀਕ ਲੇਖਕ ਤੇ ਉਸ ਦੀ ਪੁਸਤਕ ਦਾ ਹਵਾਲਾ ਦਿੱਤਾ ਹੈ। ਇਸ ਕੋਸ਼ ਦੇ ਅੰਤਕਿਆਂ ਦੇ ਰੂਪ ਵਿਚ ਕੁਝ ਐਸੇ ਬੋਲਿਆਂ ਤੇ ਵਾਕਅੰਸ਼ਾਂ ਨੂੰ ਇਕੱਤਰ ਕੀਤਾ ਹੈ ਜਿਹੜੇ ਮੁਹਾਵਰਿਆਂ ਦੇ ਰੂਪ ਦੇ ਨੇੜੇ ਨੇੜੇ ਪੁੱਜੇ ਹੋਏ ਹਨ।