ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਇਤਿਹਾਸ ਦੀਆਂ ਉਨ੍ਹਾਂ ਲਾਜਵਾਬ ਅਤੇ ਲਾਸਾਨੀ ਹਸਤੀਆਂ ਵਿਚੋਂ ਹਨ, ਜਿਨ੍ਹਾਂ ਨੇ ਸਮੇਂ ਸਿਰ ਸਮੁੱਚੀ ਇਨਸਾਨੀ ਬਰਾਦਰੀ ਨੂੰ ਸਿਦਕ, ਯਕੀਨ, ਸਚਿਆਰਤਾ, ਸਾਂਝੀਵਾਲਤਾ ਅਤੇ ਅਡੋਲ ਦ੍ਰਿੜ੍ਹਤਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ। ਇਸ ਸਿਮ੍ਰਿਤੀ ਗ੍ਰੰਥ ਵਿਚ ਗੁਰੂ ਸਾਹਿਬ ਦੇ ਜੀਵਨ, ਉਦੇਸ਼, ਬਾਣੀ, ਇਤਿਹਾਸ ਅਤੇ ਸ਼ਹਾਦਤ ਦੇ ਵਖੋ ਵਖਰੇ ਪਹਿਲੂਆਂ ਸਬੰਧੀ ਪ੍ਰਸਿੱਧ ਵਿਦਵਾਨਾਂ ਦੇ ਬਹੁ-ਮੁਲੇ ਲੇਖ ਸ਼ਾਮਲ ਕੀਤੇ ਗਏ ਹਨ।