ਇਹ ਪੁਸਤਕ ਪੰਜਾਬ ਵਿਚ ਪੰਦਰ੍ਹਵੀਂ ਸਦੀ ਤੋਂ ਇੱਕੀਵੀਂ ਸਦੀ ਦੌਰਾਨ ਹੋਏ ਬੇਮਿਸਾਲ ਇਤਿਹਾਸਕ ਪਰਿਵਰਤਨ ਨੂੰ ਪੇਸ਼ ਕਰਦੀ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ, ਗੁਰਮਤਿ ਦੀ ਸੰਪੂਰਨ ਜੀਵਨ-ਜਾਚ, ਮਨੁੱਖ ਦਾ ਨਵ-ਨਿਰਮਾਣ, ਸਿੱਖ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨੂੰ ਸਿਰਜਦੀਆਂ ਹਨ; ਤਤਕਾਲੀਨ ਮਨੁੱਖ ਦੇ ਗ਼ੁਲਾਮੀ ਤੋਂ ਆਜ਼ਾਦੀ ਤੱਕ ਦੇ ਸਫ਼ਰ ਨੂੰ ਬਿਆਨ ਕਰਦੀਆਂ ਹਨ; ਆਜ਼ਾਦੀ ਦੇ ਘੁਲਾਟੀਏ ਨਾਇਕਾਂ ਦੀ ਬਹਾਦਰੀ ਦਾ ਗੁਣਗਾਨ ਕਰਦੀਆਂ ਹਨ। ਇਨ੍ਹਾਂ ਸਮੁੱਚੀਆਂ ਸਰਗਰਮੀਆਂ ਵਿੱਚੋਂ ਗੁਰਮਤਿ ਦੀ ਅਣਖੀਲੀ, ਮਨੁੱਖੀ ਹੱਕਾਂ ਪ੍ਰਤਿ ਜਾਗਰੂਕ ਤੇ ਸ਼ਕਤੀਸ਼ਾਲੀ ਸਿੱਖ ਵਿਰਾਸਤ ਦਾ ਜਨਮ ਹੁੰਦਾ ਹੈ, ਜਿਸ ਦੀ ਗੂੰਜ ਸਾਰੀਆਂ ਕਵਿਤਾਵਾਂ ਵਿੱਚੋਂ ਸੁਣਾਈ ਦਿੰਦੀ ਹੈ।