ਜੋ ਅਰਾਜਕਤਾ ਲਹੌਰ ਦੀ ਸਲਤਨਤ ’ਚ ਹੋਈ ਸੀ ਭਾਰੂ, ਓਸ ਬਾਰੇ ਨਿਰਪੱਖ ਅਤੇ ਨਿੱਗਰ ਵੇਰਵਾ ਹੋਰ ਕਿਸੇ ਉਪਲੱਭਦ ਸੋਮੇ ਤੋਂ ਨਹੀਂ ਮਿਲਦਾ; ਨਾ ਹੀ ਉਹਨਾਂ ਹਾਲਾਤ ਅਤੇ ਘਟਨਾਵਾਂ ਬਾਰੇ ਜਿਨ੍ਹਾਂ ਕਾਰਨ ਪਹਿਲੀ ਸਿੱਖ ਜੰਗ ਵਾਪਰਦੀ ਆ; ਅਤੇ ਨਾ ਹੀ ਸਿੱਖ ਨਜ਼ਰੀਏ ਤੋਂ ਈ ਏਸ ਮੁਹਿੰਮ ਬਾਰੇ । ਕਈ ਮਿਆਰੀ ਇਤਿਹਾਸਕਾਰਾਂ ਵੱਲੋਂ ਏਸ [ਵਿਸ਼ੇ] ਨਾਤੇ ਕੀਤੇ ਬਹੁਤ ਸਾਰੇ ਕਥਨਾ ਦੀ ਇਹ ਲਿਖਤ ਤਖਮੀਮ/ਕਾਟ ਕਰੇਗੀ – ਸੁਧਾਰੇਗੀ । ਉਦਹਾਰਨ ਦੇ ਤੋਰ ’ਤੇ : ਲੇਖਕ [ਅਯੁੱਧਿਆ ਪਰਸਾਦ], ਕਿਸੇ ਸ਼ੱਕ-ਸ਼ੁੱਭੀਆ ਰਹਿਤ, ਸਪੱਸ਼ਟ ਕਰ ਦਿੰਦੈ : ਖ਼ਾਲਸਾ ਫ਼ੋਜ ਦੇ ਕਮਾਂਡਰਾਂ – ਸ. ਤੇਜ ਸਿੰਘ ਅਤੇ ਰਾਜਾ ਲਾਲ ਸਿੰਘ – ਕੋਲ ਮਾਸਾ-ਮਾਤਰ ਵੀ ਪ੍ਰਭੁਤਾ ਹੈਨੀ ਸੀ, ਯਾਨੀ ਨਹੀ ਸੀ ਰਹੀ; ਅਫ਼ਸਰ [ਹਰ ਪ੍ਰਕਾਰ ਦੇ] ਸਤਲੁਜ ਸਰਹੱਦ ਦੀ ਉਲੰਘਣਾ ਦੇ ਡਟ ਕੇ ਵਿਰੋਧੀ ਸਨ; ਅਤੇ ਉਹਨਾਂ ਅਗਾਮੀ ਮੁਹਿੰਮ ਬਾਰੇ ਕੋਈ ਜ਼ੁੰਮੇਦਾਰੀ ਨਹੀ ਸੀ ਲਈ – ਜ਼ੁੰਮੇਦਾਰ ਨਹੀਂ ਸਨ ਬਣੇ । ਅਤੇ ਪ੍ਰਚੱਲਤ ਚਰਚਾ ਦੇ ਉਲਟ, ਰਾਣੀ ਜਿੰਦਾਂ ਨੇ ਵੀ ਇਹਦੀ ਕੀਤੀ ਸੀ ਮੁਖ਼ਾਲਫ਼ਿਤ; ਅਤੇ ਏਸ ਚਿੰਤਾਮਈ/ਵਿਸ਼ਾਦੀ ਖ਼ਤਰਾ-ਸਹੇੜੂ – ਸਾਹਸ (adventure) ਬਾਰੇ ਨਾ ਈ ਉਹਨੇ ਕੋਈ ਗੁੱਝੀ ਸਾਜਿਸ਼ ਕੀਤੀ ਸੀ [ਪੰ: ਅਨੁ: ਫ਼ਿਰੰਗੀ ਨਾਲ]; ਨਾ ਈ ਦਿੱਤੀ ਸੀ ਭੜਕਾਹਟ । ਫ਼ੌਜੀ ਅਤੇ ਸਿਆਸੀ ਸਾਰੀ ਸ਼ਕਤੀ ਹੇਠਲੇ ਦਰਜੇ ਦੀ ਫ਼ੌਜ ਦੇ ਹੱਥਾਂ ’ਚ ਚਲੀ ਗਈ ਹੋਈ ਸੀ [ਪੰ: ਅਨੁ: ਅਨਾਰਕੀ/ਗ਼ਦਰ ਸਦਕਾ]; ਅਤੇ, ਜੇਸ ਦਾ ਪ੍ਰਯੋਗ ਮੂੜ੍ਹ, ਗੈਰਜ਼ੁੰਮੇਦਾਰ (ਲਾਪ੍ਰਵਾਹ) ਅਤੇ ਕੱਟੜ ਟੋਲੀ ਵੱਲੋਂ ਕੀਤਾ ਜਾਂਦਾ ਸੀ, ਜਿਨ੍ਹਾਂ ਨੇ ਪੰਚ ਚੁਣ ਲਏ ਸਨ । ਹਥਲਾ ਦਸਤਾਵੇਜ਼ ਸੰਖੇਪ ’ਚ, ਸਿੱਟਾ ਕੱਢਦੈ – ਸਾਬਤ ਕਰਦੇ – ਖ਼ਾਲਸਾ ਸਲਤਨਤ ਦੀ ਤਬਾਹੀ ਸੀ ਕੀਤੀ ਖ਼ਾਲਸਾ ਫ਼ੌਜ ਨੇ !