ਪਹਿਲੇ ਸਿੱਖ ਰਾਜ ਦਾ ਬਾਨੀ ‘ਬੰਦਾ ਸਿੰਘ ਬਹਾਦੁਰ’ (1670-1716) ਅਦੁੱਤੀ ਸਿੱਖ ਜਰਨੈਲ ਸੀ, ਜਿਸ ਨੇ ਗੁਰ-ਅਸੀਸ ਹਾਸਲ ਕਰ ਕੇ ਮੁਗ਼ਲ ਰਾਜ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ । ਅਕਹਿ ਤਸੀਹੇ ਝਲਦਿਆਂ ਗੁਰੂ ਕੇ ਸਿਦਕੀ ਸਿੱਖ ਵਜੋਂ ਬੇਮਿਸਾਲ ਸ਼ਹਾਦਤ ਦੇ ਕੇ ਆਪ ਨੇ ਹੁਕਮ ਮੰਨਣ ਦੀ ਸੰਥਿਆ ਵੀ ਦਿੱਤੀ । ਇਹ ਪੁਸਤਕ ਇਸ ਅਦੁੱਤੀ ਨਾਇਕ ਬਾਰੇ ਅਠਾਰ੍ਹਵੀਂ ਸਦੀ ਦੇ 28 ਦੁਰਲਭ ਫ਼ਾਰਸੀ ਸਰੋਤਾਂ ਵਿਚ ਉਪਲਬਧ ਗਵਾਹੀ ਨੂੰ ਵਿਦਵਾਨਾਂ/ਇਤਿਹਾਸਕਾਰਾਂ ਦੇ ਸਨਮੁਖ ਪੇਸ਼ ਕਰਨ ਦਾ ਨਿਮਾਣਾ ਜਿਹਾ ਉਪਰਾਲਾ ਹੈ ।