ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਾਰਸੀ ਦੇ 28 ਸਰੋਤਾਂ ਵਿੱਚੋਂ ਤਰਜਮੇ ਦੇ ਨਾਲ ਇਨ੍ਹਾਂ ਵਿਚਲੀ ਗਵਾਹੀ ਦਾ ਮੁਲੰਕਣ ਕੀਤਾ ਗਿਆ ਹੈ । ਇਸ ਵਿਚ ਹਰੇਕ ਇਤਿਹਾਸਕਾਰ ਦੇ ਜੀਵਨ-ਸਮਾਚਾਰ ਸੰਖੇਪ ਰੂਪ ਵਿਚ ਦੇਣ ਤੋਂ ਇਲਾਵਾ ਉਸ ਦੀ ਲਿਖਤ ਦੇ ਵਿਸ਼ੇ ਨਾਲ ਜਾਣ-ਪਹਿਚਾਣ ਵੀ ਕਰਵਾਈ ਹੈ । ਅਧਿਐਨ ਅਧੀਨ ਫ਼ਾਰਸੀ ਸਰੋਤਾਂ ਵਿੱਚੋਂ ਸਿੱਖ ਗੁਰੂ ਸਾਹਿਬਾਨ ਬਾਰੇ ਪਾਠ ਦਾ ਪੰਜਾਬੀ ਵਿਚ ਤਰਜਮਾ ਵੀ ਦਿੱਤਾ ਹੈ ਅਤੇ ਸਿੱਖ ਧਰਮ ਤੇ ਇਤਿਹਾਸ ਬਾਰੇ ਇਨ੍ਹਾਂ ਲਿਖਤਾਂ ਵਿਚ ਜੋ ਦੋਸ਼ ਹਨ, ਉਨ੍ਹਾਂ ਨੂੰ ਟਿੱਪਣੀਆਂ ਰਾਹੀਂ ਸਪੱਸ਼ਟ ਕੀਤਾ ਗਿਆ ਹੈ । ਸਿੱਖ ਇਤਿਹਾਸ ਬਾਰੇ ਫ਼ਾਰਸੀ ਸਰੋਤਾਂ ਦਾ ਪੰਜਾਬੀ ਭਾਸ਼ਾ ਵਿਚ ਇਹ ਆਪਣੀ ਕਿਸਮ ਦਾ ਪਹਿਲਾ, ਵਿਸ਼ੇਸ਼ ਤੇ ਵਿਸਤ੍ਰਿਤ ਅਧਿਐਨ ਹੈ । ਇਸ ਵਿਚ ਸਿੱਖ ਧਰਮ ਤੇ ਇਤਿਹਾਸ ਬਾਰੇ ਗ਼ੈਰ-ਸਿੱਖ ਨਜ਼ਰੀਏ ਦੇ ਵਿਭਿੰਨ ਆਯਾਮ ਸਾਹਮਣੇ ਆਉਂਦੇ ਹਨ। ਇਸ ਅਧਿਐਨ ਦੇ ਰਾਹੀਂ ਫ਼ਾਰਸੀ ਦੇ ਕਈ ਇਤਿਹਾਸਕਾਰਾਂ ਦੀਆਂ ਲਿਖਤਾਂ ਦੇ ਨਾਲ ਵਿਦਵਾਨ ਪਾਠਕਾਂ ਦੀ ਜਾਣ-ਪਹਿਚਾਣ ਪਹਿਲੀ ਦਫ਼ਾ ਹੋਵੇਗੀ ।