ਮਆਸਿਰਿ ਆਲਮਗੀਰੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ-ਕਾਲ ਨਾਲ ਸੰਬੰਧਿਤ ਸਭ ਇਤਿਹਾਸਕ ਪੁਸਤਕਾਂ ਵਿਚੋਂ ਸ਼ਰੋਮਣੀ ਲਿਖਤ ਹੈ। ਮੁਆਸਿਰਿ ਆਲਮਗੀਰੀ ਦਾ ਇਹ ਪੰਜਾਬੀ ਰੂਪ ਮੌਲਵੀ ਮੁਹੰਮਦ ਫਿਦਾ ਅਲੀ ਤਾਲਿਬ ਦੇ ਉਰਦੂ ਤਰਜਮੇ ਦਾ ਅਨੁਵਾਦ ਹੈ। ਪਰ ਇਸ ਦੇ ਮੁੱਢਲੇ ਫਾਰਸੀ ਟੈਕਸਟ ਤੇ ਜਾਦੂ ਨਾਥ ਸਰਕਾਰ ਦੁਆਰਾ ਕੀਤੇ ਉਸ ਦੇ ਅੰਗਰੇਜ਼ੀ ਅਨੁਵਾਦ ਨੂੰ ਵੀ ਧਿਆਨ ਗੋਚਰਾ ਰਖਿਆ ਗਿਆ ਹੈ। ਜਿਥੇ ਜਿਥੇ ਕੋਈ ਅੰਤਰ ਦਿਸਿਆ ਹੈ, ਉਸ ਦਾ ਜ਼ਿਕਰ ਨਾਲੋਂ ਨਾਲ ਟੂਕਾਂ ਤੇ ਟਿੱਪਣੀਆਂ ਵਿਚ ਕਰ ਦਿੱਤਾ ਗਿਆ ਹੈ। ਇੰਝ ਇਸ ਪੰਜਾਬੀ ਅਨੁਵਾਦ ਨੂੰ ਮੁੱਢਲੇ ਟੈਕਸਟ ਦੇ ਵੱਧ ਤੋਂ ਵੱਧ ਨੇੜੇ ਰਖਣ ਦਾ ਉਪਰਾਲਾ ਕੀਤਾ ਗਿਆ ਹੈ।