ਇਸ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 16 ਫਾਰਸੀ ਇਤਿਹਾਸਕਾਰਾਂ ਵਲੋਂ ਵੱਖ ਵੱਖ ਸਮਿਆਂ ਤੇ ਅੰਤਿਕ ਕੀਤੇ ਗੁਰੂ ਬਾਬੇ ਦੇ ਹਾਲ ਹਨ। ਇਹ ਇਕ ਤਰ੍ਹਾਂ ਦੀ ਇਸ ਗੱਲ ਦੀ ਦਸਤਾਵੇਜ਼ ਹੈ ਕਿ ਗੈਰ-ਸਿੱਖ ਲੇਖਕਾਂ ਨੇ ਬਾਬਾ ਜੀ ਨੂੰ ਅਤੇ ਬਾਬਾ ਜੀ ਦੇ ਚਲਾਏ ਪੰਥ ਨੂੰ ਕਿਸ ਰੰਗ ਵਿਚ ਲਿਆ ਅਤੇ ਉਸ ਦੀ ਮਹਾਨਤਾ ਤੋਂ ਉਹ ਕਿਵੇਂ ਪ੍ਰਭਾਵਿਤ ਹੋਏ।