ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਹੁਕਮਨਾਮਿਆਂ ਤੋਂ ਇਲਾਵਾ ਸਿੱਖ ਤਖਤਾਂ ਵੱਲੋਂ ਜਾਰੀ ਕੀਤੇ ਕੁਝ ਚੁਨਿੰਦਾ ਹੁਕਮਨਾਮੇ/ਦਸਤਾਵੇਜ਼ ਵੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਭਨਾਂ ਹੁਕਮਨਾਮਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਨਵੇਂ ਲੱਭੇ 3 ਦਰਜਨ ਤੋਂ ਵੱਧ ਹੁਕਮਨਾਮਿਆਂ ਨਾਲ ਵਿਦਵਾਨਾਂ ਦੀ ਜਾਣ-ਪਹਿਚਾਣ ਕਰਵਾਉਣ ਦਾ ਜਤਨ ਵੀ ਕੀਤਾ ਹੈ। ਆਰਟ ਪੇਪਰ 'ਤੇ ਬਹੁਰੰਗੀ ਛਪਾਈ ਰਾਹੀਂ ਪ੍ਰਸਤੁਤ 144 ਹੁਕਮਨਾਮਿਆਂ ਦਾ ਇਹ ਸੰਗ੍ਰਹਿ ਸਾਡੀ ਅਮੋਲਕ ਵਿਰਾਸਤ ਨੂੰ ਸੰਭਾਲਣ ਦਾ ਨਿਮਾਣਾ ਯਤਨ ਹੈ।