ਸਿੱਖ ਸੰਕੇਤਾਵਲੀ ਵਿਚ ਉਹ ਜੀਵਨ-ਮਰਯਾਦਾ, ਚਾਲ-ਢਾਲ ਜਾਂ ਚੱਜ-ਅਚਾਰ ‘ਰਹਿਤ’ ਹੈ ਜਿਸ ਅਨੁਸਾਰ ਸਿਖ ਨੇ ਰਹਿਣਾ ਅਥਵਾ ਆਪਣਾ ਜੀਵਨ ਬਿਤਾਉਣਾ ਹੈ । ‘ਸਿਖ’ ਦਾ ਲਫ਼ਜ਼ੀ ਮਾਅਨਾ ਗੁਰੂ ਦੀ ਸਿਖਿਆ ਅਨੁਸਾਰ ਚਲਣ ਵਾਲਾ ਹੈ ਤੇ ਸਿਖੀ ਉਹ ਆਤਮਿਕ ਤੇ ਸਰੀਰਕ ਰਹੁ-ਰੀਤ, ਸੰਜਮ ਯਾ ਜ਼ਬਤ ਹੈ, ਜਿਸ ਅਨੁਸਾਰ ਉਸ ਨੇ ਢਲਣਾ ਹੈ । ਸਿਖ ਦੀ ਅੰਦਰਲੀ ਰਹਿਤ-ਮਰਯਾਦਾ ਦੀ ਵਿਆਖਿਆ ਗੁਰਬਾਣੀ ਵਿਚ ਹੈ ਤੇ ਬਾਹਰਲੀ ਰਹਿਤ-ਮਰਯਾਦਾ ਦਾ ਬਿਉਰਾ ਵਧੇਰੇ ਰਹਿਤਨਾਮਿਆਂ ਵਿਚ ਪ੍ਰਾਪਤ ਹੈ । ਇਹ ਪੁਸਤਕ 15 ਰਹਿਤਨਾਮਿਆਂ ਸੰਕਲਨ ਹੈ । ਪਾਠਕਜਨ ਇਨ੍ਹਾਂ ਰਹਿਨਾਮਿਆਂ ਨੂੰ ਪੜ੍ਹ ਕੇ ਆਪਣਾ ਜੀਵਨ ਗੁਰਬਾਣੀ ਵਿਚ ਦੱਸੀ ਰਹਿਤ ਅਨੁਸਾਰ ਢਾਲ ਸਕਦੇ ਹਨ । ਤਤਕਰਾ ਪ੍ਰਸਤਾਵਨਾ/ ੧੧ ਰਹਿਤਨਾਮਾ ਭਾਈ ਨੰਦ ਲਾਲ / ੫੫ ਤਨਖਾਹਨਾਮਾ ਭਾਈ ਨੰਦ ਲਾਲ / ੫੭ ਸਾਖੀ ਰਹਿਤ ਕੀ (ਭਾਈ ਨੰਦ ਲਾਲ) / ੬੧ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ / ੬੫ ਰਹਿਤਨਾਮਾ ਭਾਈ ਦਯਾ ਸਿੰਘ / ੬੮ ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ / ੭੭ ਰਹਿਤਨਾਮਾ ਪਰਮ ਸੁਮਾਰਗ (ਅਗਿਆਤ) / ੧੧੮ ਰਹਿਤਨਾਮਾ ਭਾਈ ਦੇਸਾ ਸਿੰਘ / ੧੨੮ ਰਹਿਤਨਾਮਾ ਭਾਈ ਸਾਹਿਬ ਸਿੰਘ / ੧੩੮ ਮੁਕਤਿਨਾਮਾ (ਭਾਈ ਸਾਹਿਬ ਸਿੰਘ) / ੧੪੨ ਰਹਿਤਨਾਮਾ ਸਹਿਜਧਾਰੀਆਂ ਕਾ (ਵਾਜਬੁਲਅਰਜ਼) / ੧੪੫ ‘ਸਰਬਲੋਹ’ ਵਿਚੋਂ ਖਾਲਸਾ ਮਹਿਮਾ / ੧੪੭ ਖਾਲਸਾ ਉਸਤਤਿ (ਪੰਡਿਤ ਨਿਹਾਲ ਸਿੰਘ ਲਾਹੌਰੀ) / ੧੫੦ ਖਾਲਸਾ ਪੰਚਾਸਿਕਾ (ਬਾਵਾ ਸੁਮੇਰ ਸਿੰਘ) / ੧੫੭ ਖਾਲਸਾ ਸ਼ਤਕ (ਭਾਈ ਬੁੱਧ ਸਿੰਘ) / ੧੬੧ ਅੰਤਿਕਾ – ਭੱਟ ਵਹੀ ਦਾ ਰਹਿਤ ਬਾਰੇ ਪ੍ਰਾਚੀਨ ਲੇਖ / 168