ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ-ਸੰਸਥਾ ਦਾ ਇਕ ਕੇਂਦਰੀ ਅਸਥਾਨ ਹੈ, ਜੋ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ । ਸਿੱਖ ਕੌਮ ਦੇ ਧਾਰਮਿਕ, ਸਮਾਜਿਕ ਤੇ ਰਾਸਨੀਤਿਕ ਮਸਲਿਆਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਜਾਂਦੀ ਹੈ । ਪਿਛਲੀ ਇਕ ਸਦੀ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ, ਆਦੇਸ਼ਾਂ ਤੇ ਸੰਦੇਸ਼ਾਂ ਨੂੰ ਇਸ ਪੁਸਤਕ ਵਿਚ ਸੰਭਾਲਣ ਦਾ ਉੱਦਮ ਕੀਤਾ ਗਿਆ ਹੈ । ਤਤਕਾਲੀਨ ਇਤਿਹਾਸ-ਲੇਖਣ ਲਈ ਇਹ ਦਸਤਾਵੇਜ਼ ਅਹਿਮ ਸਰੋਤ ਹਨ, ਜਿਨ੍ਹਾਂ ਦੀ ਰੌਸ਼ਨੀ ਵਿਚ ਤਤਕਾਲੀਨ ਇਤਿਹਾਸਕ ਘਟਨਾਵਾਂ ਦਾ ਮੁਲਾਂਕਣ ਕਰਨਾ ਵਧੇਰੇ ਸਾਰਥਕ ਹੋ ਸਕੇਗਾ ।