ਇਹ ਪੁਸਤਕ ਨਿਸ਼ਾਨ ਸਾਹਿਬ ਦੇ ਸੰਕਲਪ, ਸਿਧਾਂਤ ਤੇ ਇਤਿਹਾਸ ਨੂੰ ਪੇਸ਼ ਕਰਦਿਆਂ ਇਸ ਨੂੰ ਸਮਰਪਿਤ 20 ਸ਼ਖ਼ਸੀਅਤਾਂ ਦੇ ਜੀਵਨ ਬਿਓਰੇ ਪ੍ਰਸਤੁਤ ਕਰਦੀ ਹੈ । ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਜਿਨ੍ਹਾਂ ਸ਼ਖ਼ਸੀਅਤਾਂ ਨੇ ਸਿੱਖੀ ਦੀ ਵਿੱਲਖਣ ਹੋਂਦ-ਹਸਤੀ ਤੇ ਪਹਿਚਾਣ ਦੇ ਪ੍ਰਤੀਕ ਕੇਸਰੀ ਪਰਚਮ ਦੀ ਪਹਿਰੇਦਾਰੀ ਵਿਚ ਕੁਝ ਹਿੱਸਾ ਪਇਆ ਹੈ, ਉਨ੍ਹਾਂ ਸ਼ਖ਼ਸੀਅਤਾਂ ਦੇ ਗੁਣਾਂ ਦੀ ਸਾਂਝ ਇਹ ਪੁਸਤਕ ਬੜੇ ਸੁਚੱਜੇ ਢੰਗ ਨਾਲ ਪਵਾਉਂਦੀ ਹੈ ਤਾਂ ਜੁ ਪਿਆਰ-ਭਾਵਨਾ ਤੇ ਪ੍ਰੇਰਣਾ ਪ੍ਰਾਪਤ ਹੋ ਸਕੇ । ਇਨ੍ਹਾਂ ਸ਼ਖ਼ਸੀਅਤਾਂ ਵਿਚ ਅਧਿਆਤਮਿਕ ਪੁਰਸ਼, ਤੇਗ਼ ਦੇ ਧਨੀ, ਕਲਮੀ ਸੂਰਮੇ, ਪ੍ਰਸਿੱਧ ਬੁਲਾਰੇ, ਪ੍ਰਚਾਰਕ, ਕਲਾ ਦੇ ਮਾਹਿਰ, ਆਦਰਸ਼ਕ ਰਾਜਨੀਤੀਵਾਨ ਆਦਿ ਗੁਰੂ ਵਰੋਸਾਈਆਂ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਨੇ ਸਿੱਖ ਪੰਥ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਦਿਆਂ ਪੰਥਕ ਸਰੋਕਾਰਾਂ ਲਈ ਸਮਰਪਿਤ ਹੋ ਕੇ ਜੀਵਨ ਬਿਤਾਇਆ ।