ਲੇਖਕ ਨੇ ਇਹ ਕਿਰਤ ਪੀਰ ਬੁੱਧੂ ਸ਼ਾਹ ਜੀ ਦੀ ਜੀਵਨੀ ਦੇ ਨਜ਼ਰੀਏ ਤੋਂ ਨਹੀਂ ਕੀਤੀ – ਨਾ ਈ ਇਹ ਪ੍ਰਯੋਜਨ ਸੀ ;ਲੇਖਕ ਦਾ ਨਜ਼ਰੀਆ ਤੇ ਪ੍ਰਯੋਜਨ ਸੀ : ਪੀਰ ਜੀ ਦੀ ਇਤਿਹਾਸਕ ਹਸਤੀ ਸ਼ਕਤੀ ਨੂੰ ਗੁਰੂ ਪਾਤਿਸ਼ਾਹਾਂ – ਨੌਵੇਂ ਅਤੇ ਦਸਵੇਂ – ਨਾਲ ਨੇੜਤਾ, ਸ਼ਰਧਾ ਅਤੇ ਮਿੱਤਰਤਾਈ ਦੇ ਇਤਿਹਾਸਕ ਪ੍ਰਸੰਗ ਚ ਉਜਾਗਰ ਕਰਨਾ ; ਅਤੇ ਏਸੇ ਸੰਦਰਭ ਚ ਭਗਾਣੀ ਦੇ ਭਿਆਨਕ ਯੁੱਧ ਚ ਪੀਰ ਜੀ ਵੱਲੋਂ, ਗੁਰੂ ਦਸਮੇਸ਼ ਜੀ ਦੇ ਹਮ-ਰਕਾਬ ਹੋ ਕੇ, ਭਰਪੂਰ ਬੀਰਤਾ ਨਾਲ ਕੀਤੀ ਅਦੁੱਤੀ ਕੁਰਬਾਨੀ ਨੂੰ ਰੂਪਮਾਨ ਕਰਨਾ !