“ਤਰਕਸ਼ੀਲ ਦਿਮਾਗੀ ਕਸਰਤਾਂ” ਕਿਸਮ ਦੀ ਇੱਕ ਅਨੂਠੀ ਪੁਸਤਕ ਹੈ ਜਿਹੜੀ ਕਿ ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅੱਕਤੀ ਤੱਕ ਦੇ ਦਿਮਾਗ਼ ਨੂੰ ਤਰੋ – ਤਾਜ਼ਾ ਰੱਖਣ ਵਿਚ ਸਾਰਥਕ ਸਿੱਧ ਹੋਵੇਗੀ । ਇਸ ਵਿੱਚ ਦਰਜ਼ ਪ੍ਰਸ਼ਨ ਮਨੁੱਖੀ ਦਿਮਾਗ ਨੂੰ ਫੁਰਤੀਲਾ ਬਣਾਉਣ ਵਿਚ ਸਹਾਈ ਹੋਣਗੇ । ਇਹ ਪੁਸਤਕ ਜ਼ਿੰਦਗੀ ਵਿਚ ਦਰਪੇਸ਼ ਬਹੁਤ ਸਾਰੀਆਂ ਸਾਧਾਰਨ ਦਿਖਾਈ ਦਿੰਦੀਆਂ ਸਮੱਸਿਆਵਾਂ ਦੀ ਪੇਚੀਦਗੀ ਨੂੰ ਉਭਾਰਨ ਵਿਚ ਯੋਗਦਾਨ ਪਾਵੇਗੀ । ਇਸ ਪੁਸਤਕ ਦੇ ਅਧਿਐਨ ਨਾਲ ਪਾਠਕਾਂ ਦੇ ਮਨਾਂ ਵਿਚ ਹੋਰ ਵੱਧ ਜਾਨਣ ਲਈ ਜਗਿਆਸਾ ਪੈਦਾ ਹੋਵੇਗੀ । ਇਹ ਪੁਸਤਕ ਪਾਠਕਾਂ ਵਾਸਤੇ ਢੁੱਕਵੀ ਤਰਕਸ਼ੀਲ ਅਗਵਾਈ ਪ੍ਰਦਾਨ ਕਰੇਗੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਵਿਕਾਸ ਵਿਚ ਸਹਾਈ ਹੋਵੇਗੀ ।