ਇਸ ਕਿਤਾਬ ਨੂੰ ਲੇਖਕ ਨੇ ਦੋ ਭਾਗਾਂ ਵਿਚ ਵੰਡਿਆ ਹੈ, ਪਹਿਲੇ ਭਾਗ ਵਿਚ ਸੋਲ੍ਹਾਂ ਲੇਖ ਪੰਜਾਬ ਵਿਚ ਮਿਲਣ ਵਾਲੇ ਥਣਧਾਰੀ ਜੰਗਲੀ ਪਸ਼ੂਆਂ ਬਾਰੇ ਰੱਖੇ ਹਨ ਅਤੇ ਦੂਸਰੇ ਭਾਗ ਵਿਚ ਸੱਤ ਲੇਖ ਰੀਂਗਣ ਵਾਲੇ ਜੀਵਾਂ ਬਾਰੇ ਰੱਖੇ ਹਨ । ਲੇਖਕ ਨੇ ਇਸ ਕਿਤਾਬ ਵਿਚ ਪਾਲਤੂ ਪਸ਼ੂ ਜਿਵੇਂ : ਭੇਡ, ਬੱਕਰੀ, ਗਾਂ, ਮੱਝ, ਖੋਤਾ, ਘੋੜਾ, ਕੁੱਤਾ, ਬਿੱਲੀ, ਊਠ, ਆਦਿ ਵਰਗੇ ਪਸ਼ੂਆਂ ਬਾਰੇ ਨਹੀਂ ਲਿਖਿਆ ਕਿਉਂਕਿ ਇਨ੍ਹਾਂ ਨੂੰ ਬਹੁਤੇ ਲੋਕੀਂ ਚੰਗੀ ਤਰ੍ਹਾਂ ਜਾਣਦੇ ਅਤੇ ਪਹਿਚਾਣਦੇ ਹਨ । ਇਸ ਦੇ ਨਾਲ ਨਾ ਹੀ ਲੇਖਕ ਨੇ ਉਨ੍ਹਾਂ ਪਸ਼ੂਆਂ (ਸਕੇਲੀ ਐਂਟ ਈਟਰ, ਲੰਗੂਰ, ਬਾਘ, ਚੀਤਾ, ਲੂੰਬੜੀ, ਲੱਕੜਬੱਗਾ (ਬਿੱਜੂ) ਅਤੇ ਕੁਝ ਕਿਸਮਾਂ ਦੇ ਹਿਰਨ) ਬਾਰੇ ਲਿਖਿਆ ਹੈ ।