ਸਾਇੰਸ ਦੇ ਖੇਤਰ ‘ਚ ਭਾਰਤ ਦੇ ਵਿਗਿਆਨੀਆਂ ਦਾ ਯੋਗਦਾਨ ਸ਼ਲਾਘਾਯੋਗ ਹੈ । ਇਸ ਨਿੱਕੀ ਜਿਹੇ ਕਿਤਾਬਚੇ ‘ਚ ਪੁਲਾੜ, ਧਰਤੀ, ਹੋਰ ਗਰੈਹਾਂ, ਸਾਇੰਸਦਾਨਾਂ, ਇਨਾਮਾਂ, ਜਾਨਵਰਾਂ, ਪਸ਼ੂਆਂ, ਈਜਾਦਾਂ, ਖੋਜਾਂ, ਆਵਿਸ਼ਕਾਰਾਂ, ਵਿਗਿਆਨੀਆਂ ਦੇ ਨਿੱਜੀ ਜੀਵਨ, ਗੁਬਾਇਆਂ, ਭੁਚਾਲਾਂ, ਟੈਲੀਫੋਨ ਤੇ ਹੋਰ ਅਨੇਕਾਂ ਜਾਣਕਾਰੀਆਂ ਉਪਲਬਧ ਹਨ । ਸਾਇੰਸ ਦੇ ਵਿਦਿਆਰਥੀਆਂ ਲਈ ਇਹ ਜਾਣਕਾਰੀਆਂ ਬਹੁਤ ਹੀ ਲਾਭਦਾਇਕ ਸਿੱਧ ਹੋਣਗੀਆਂ । ਜਿਉਂ-ਜਿਉਂ ਉਹ ਇਸ ਕਿਤਾਬਚੇ ਨੂੰ ਪੜ੍ਹਨਗੇ, ਉਨ੍ਹਾਂ ‘ਚ ਹੋਰ ਅੱਗੇ ਤੋਂ ਅੱਗੇ ਵਿਗਿਆਨ ਬਾਰੇ ਗਿਆਨ ਪਰਾਪਤ ਕਰਨ ਦੀ ਚਾਹਤ ਵਧੇਗੀ । ਸਿਰਫ ਵਿਦਿਆਰਥੀਆਂ ਲਈ ਹੀ ਨਹੀਂ, ਇਹ ਕਿਤਾਬ ਹਰ ਉਮਰ ਦੇ ਮਨੁੱਖਾਂ ਲਈ ਵੀ ਓਨੀ ਹੀ ਗਿਆਨ ‘ਚ ਵਾਧਾ ਕਰਨ ਲਈ ਸਿੱਧ ਹੋਵੇਗੀ ।