ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਆਮ ਮੱਕੜੀਆਂ ਦੇ ਸਰੀਰਕ ਗੁਣਾ ਅਤੇ ਆਦਤਾਂ ਬਾਰੇ ਲਿਖਿਆ ਹੈ। ਦੂਸਰੇ ਭਾਗ ਵਿਚ ਮੱਕੜੀਆਂ ਦੇ 111 ਪਰਿਵਾਰਾਂ ਵਿਚੋਂ 15 ਮੁੱਖ ਪਰਿਵਾਰ ਬਾਰੇ ਲਿਖਿਆ ਹੈ। ਇਹਨਾਂ 15 ਪਰਿਵਾਰਾਂ ਵਿਚ ਸੰਸਾਰ ਦੀਆਂ ਕੁਲ ਮੱਕੜੀਆਂ ਦੀਆਂ ਜਾਤੀਆਂ ਦਾ 70% ਦੇ ਲਗਭਗ ਹਿੱਸਾ ਆ ਗਿਆ ਹੈ। ਤੀਸਰੇ ਭਾਗ ਵਿਚ ਲੇਖਿਕਾ ਦੇ ਖਾਸ ਮੱਕੜੀਆਂ ਦੀਆਂ ਜਾਤੀਆਂ ਬਾਰੇ ਕਹਾਣੀ ਰੂਪ ਵਿਚ ਲਿਖੇ ਤਿੰਨ ਲੇਖ ਸ਼ਾਮਿਲ ਕੀਤੇ ਗਏ ਹਨ। ਇਸ ਕਿਤਾਬ ਵਿਚ ਮੱਕੜੀਆਂ ਦੀਆਂ 75 ਤੋਂ ਵੱਧ ਜਾਤੀਆਂ ਦੀਆਂ ਲੱਗਭੱਗ 145 ਤਸਵੀਰਾਂ ਦਿਤੀਆਂ ਹਨ।