ਇਸ ਪੁਸਤਕ ਵਿਚ ਲੇਖਕ ਨੇ ਭਾਵਪੂਰਨ ਢੰਗ ਨਾਲ ਭਗਤ ਪੂਰਨ ਸਿੰਘ ਜੀ ਦੇ ਪਰਿਵਾਰਕ ਪਿਛੋਕੜ ਅਤੇ ਦੁਖੀਆਂ ਦੇ ਦੁੱਖ ਨਿਵਾਰਨ ਖਾਤਰ ਕੀਤੇ ਉਹਨਾਂ ਦੇ ਮਹਾਨ ਕਾਰਜਾਂ ਦੀ ਗਾਥਾ ਨੂੰ ਬਿਆਨ ਕੀਤਾ ਹੈ। ਭਗਤ ਪੂਰਨ ਦੀ ਸ਼ਖਸੀਅਤ ਅਤੇ ਜੀਵਨ ਬਾਰੇ ਇਹ ਪ੍ਰਮਾਣਿਕ ਅਤੇ ਪ੍ਰੇਰਨਾਦਾਇਕ ਰਚਨਾ ਹੈ। ਇਸ ਪੁਸਤਕ ਦੇ ਪੰਜ ਅਧਿਆਵਾਂ ਵਿਚ ਭਗਤ ਪੂਰਨ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਵੇਰਵਿਆਂ ਬਾਰੇ ਬੜੇ ਹੀ ਭਾਵਪੂਰਤ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਭਗਤ ਪੂਰਨ ਸਿੰਘ ਦੇ ਜੀਵਨ ਪਹਿਲੂਆਂ ਅਤੇ ਵਿਚਾਰਧਾਰਾ ਨੂੰ ਪੂਰੀ ਸਮੱਗਰਤਾ ਨਾਲ ਪੇਸ਼ ਕਰਦੀ ਹੈ। ਪਾਠਕ ਅਤੇ ਵਿਦਿਆਰਥੀ ਭਗਤ ਪੂਰਨ ਸਿੰਘ ਵਰਗੇ ਰੋਲ ਮਾਡਲ ਦੀ ਜੀਵਨੀ ਤੋਂ ਉਚਿਤ ਲਾਭ ਪ੍ਰਾਪਤ ਕਰਨਗੇ।