ਇਹ ਰਚਨਾ ਇਕ ਬ੍ਰਿਤਾਂਤਕ ਕਾਵਿ ਹੈ। ਮਹਾਰਾਜਾ ਦਲੀਪ ਸਿੰਘ ਦੀ ਜੀਵਨ-ਕਥਾ ਦਾ ਬਿਆਨ ਹੈ। ਇਸ ਦੀ ਸ਼ਾਇਰੀ, ਜਜ਼ਬਾਤਾਂ ਦੀ ਕੈਫੀਅਤ, ਉਦਗਾਰਾਂ ਦਾ ਪ੍ਰਗਟਾਓ, ਭਾਵਾਂ ਦਾ ਬਹਾਓ ਅਤੇ ਸ਼ਬਦ ਚਾਲ ਇਸ ਨੂੰ ਇਕ ਮਿਠਾਸ ਭਰੀ ਕਵਿਤਾ ਦਾ ਦਰਜਾ ਦਿੰਦੇ ਹਨ। ਇਸ ਵਿਚ ਅਰਥਾਂ ਦਾ ਗੌਰਵ ਵੀ ਹੈ, ਪ੍ਰਗਟਾਓ ਜੁਗਤਾਂ ਵਿਚਲੀ ਕਾਮਯਾਬੀ ਵੀ ਹੈ ਅਤੇ ਪਾਠਕ ਨੂੰ ਜਜ਼ਬਾਤੀ ਮਾਹੌਲ ਵਿਚ ਲੈ ਜਾਣ ਦੀ ਸਮਰੱਥਾ ਵੀ ਹੈ।