‘ਬਿਜਲੀ ਦੀ ਕੜਕ’ ਵਿਚ ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਨਾਲ ਸੰਬੰਧਤ 29 ਕਵਿਤਾਵਾਂ ਸ਼ਾਮਲ ਹਨ , ਜੋ ਬੁਲੰਦ ਸਿੱਖ ਕਿਰਦਾਰ ਦੀ ਤਸਵੀਰ-ਕਸ਼ੀ ਕਰਦੀਆਂ ਹਨ । ਇਹ ਪੁਸਤਕ ਪਹਿਲੀ ਵੇਰ ਫ਼ਰਵਰੀ 1924 ਈ. ਵਿਚ ਛਪਣ ’ਤੇ ਤੁਰੰਤ ਜ਼ਬਤ ਹੋ ਗਈ ਸੀ । ਹੁਣ ਇਸਦੇ ਮੂਲ ਪਾਠ ਨਾਲ ਸੰਪਾਦਕਾਂ ਵੱਲੋਂ ਖੋਜ-ਭਰਪੂਰ ਜਾਣਕਾਰੀ ਸ਼ਾਮਲ ਕਰ ਕੇ ਪੁਸਤਕ ਦਾ ਪੁਨਰ ਪ੍ਰਕਾਸ਼ਨ ਕਰਵਾਇਆ ਗਿਆ ਹੈ ।