‘ਸੌਕਣ’ ਵਿਚ ਮਾਂ, ਪੁੱਤ ਤੇ ਧੀ ਦੇ ਸਰੀਰਕ ਰਿਸਤੇ ਤੇ ਮਾਨਸਿਕ ਭੇਤ ਮੂਰਤੀਮਾਨ ਕੀਤੇ ਗਏ ਹਨ । ਲੇਖਕ ਨੇ ਇਹ ਨਾਟਕ ਆਪਣੇ ਪਿੰਡ ਵਿਚ ਵਾਪਰੀ ਇਕ ਘਟਨਾ ਤੋਂ ਪ੍ਰੇਰਿਤ ਹੋ ਕੇ ਲਿਖਿਆ । ਇਸ ਵਿਚ ਭੂਤ ਕੱਢਣ ਵਾਲਾ ਇਕ ਚੇਲਾ ਵੀ ਆਉਂਦਾ ਹੈ ਜੋ ਸਾਡੇ ਕੁਕਰਮਾਂ ਦਾ ਪਰਦਾ ਫਾਸ਼ ਕਰਦਾ ਹੈ । ਗਾਰਗੀ ਸੱਚਾਈ ਨੂੰ ਨੰਗੇ ਰੂਪ ਵਿਚ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਪਾਤਰਾਂ ਦੇ ਕਰਮ ਤੇ ਵਾਰਤਾਲਾਪ ਧੁਖਦੇ ਤੇ ਬਲਦੇ ਨਜ਼ਰ ਆਉਂਦੇ ਹਨ ।