ਇਸ ਪੁਸਤਕ ਵਿਚ, ਲੇਖਕ ਨੇ ਪੰਜਾਬੀ ਜ਼ਬਾਨ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕਰਨ ਤੋਂ ਇਲਾਵਾ ਬੜੇ ਖੋਜਾਤਮਕ ਢੰਗ ਨਾਲ, ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਸ਼ਬਦਾਂ ਦੀ ਨਿਸ਼ਾਨਦੇਹੀ ਕੀਤੀ ਹੈ। ਏਥੋਂ ਤੱਕ ਕਿ ‘ਉਰਦੂ/ਸਾਹਮੁਖੀ ਦੀਆਂ ਅਖਬਾਰਾਂ ’ਚ, ਹੋਰ ਭਾਸ਼ਾਵਾਂ ਦੇ ਲਫਜ਼’, ‘ਪੰਜਾਬੀ/ਅੰਗ੍ਰੇਜ਼ੀ ਦੀਆਂ ਅਖਬਾਰਾਂ ’ਚ ਹੋਰ ਭਾਸ਼ਾਵਾਂ ਦੇ ਸ਼ਬਦ’, ‘ਸੁਨੇਹੇ ਤਸਵੀਰਾਂ ਦੇ’, ‘ਡਰ ਲੱਗਦੈ’, ‘ਇਨਾਮ-ਸ਼ਿਨਾਮ ਲੈਣੇ ਦੇਣੇ’ ਅਤੇ ‘ਸਹੇਲੀ ਕਿ ਸੌਂਕਣ?’ ਵਾਲੇ ਚੈੱਪਟਰਾਂ ਵਿਚ ਅਸਲੋਂ ਨਵੇਂ ਦ੍ਰਿਸ਼ਟੀਕੋਣ ਤੋਂ ਪੰਜਾਬੀ ਭਾਸ਼ਾ ਦੇ ਪਾਸਾਰ ਦੀ ਵਿਸਥਾਰ ਪੂਰਵਕ ਗੱਲ ਕੀਤੀ ਹੈ। ਇਹ ਪਹੁੰਚ ਇਸ ਪੁਸਤਕ ਨੂੰ ‘ਰਿਸਰਚ ਵਰਕ’ ਦਾ ਦਰਜਾ ਪ੍ਰਦਾਨ ਕਰਦੀ ਹੈ।