ਇਸ ਨਾਵਲ ਵਿਚ ਕੁਛ ਪਾਤਰ (ਖਾਸ ਕਰ, ਨਾਵਲ ਦੀ ਨਾਇਕਾ ਮਨਜੀਤ) ਨਾਵਲ ‘ਮੁੱਲ ਦਾ ਮਾਸ’ ਵਿਚੋਂ ਆਏ ਹਨ । ਇਸ ਕਹਾਣੀ ਵਿਚ ਕੇਈਂ ਥਾਈਂ ਅਜੇਹੇ ਇਸ਼ਾਰੇ ਵੀ ਆਉਂਦੇ ਹਨ, ਜਿੰਨ੍ਹਾਂ ਦਾ ਵੇਰਵਾ ਪਿਛਲੇ ਨਾਵਲ ਵਿਚ ਮਿਲਦਾ ਹੈ । ਵੈਸੇ ਇਸ ਨਾਵਲ ਨੂੰ ‘ਮੁੱਲ ਦਾ ਮਾਸ’ ਦਾ ਦੂਸਰਾ ਭਾਗ ਨਹੀਂ ਸਮਝਣਾ ਚਾਹੀਦਾ । ਆਪਣੀ ਆਪਣੀ ਥਾਂ ਦੋਵੇਂ ਨਾਵਲ ਮੁਕੰਮਲ ਹਨ ।