ਇਸ ਨਾਵਲ ਦੀ ਕਹਾਣੀ ਇਕ ਘਰ ਦੀ ਕਹਾਣੀ ਜਿਸ ਵਿਚ ਇਕ ਪਤੀ ਦੀਆਂ ਦੋ ਪਤਨੀਆਂ ਹਨ । ਜੋਗਿੰਦਰ ਸਿੰਘ ਇਸ ਨਾਵਲ ਦਾ ਮੁੱਖ ਪਾਤਰ ਹੈ ਤੇ ਸ਼ਕੁੰਤਲਾ ਉਸ ਦੀ ਪਹਿਲੀ ਪਤਨੀ ਹੈ । ਜੋਗਿੰਦਰ ਸਿੰਘ ਦੇ ਘਰ ਵਿਆਹ ਤੋਂ ਯਾਰਾ ਵਰ੍ਹੇ ਬਾਅਦ ਵੀ ਕੋਈ ਸੰਤਾਨ ਨਾ ਹੋਈ, ਜਿਸ ਕਰਕੇ ਜੋਗਿੰਦਰ ਸਿੰਘ ਦੂਸਰਾ ਵਿਆਹ ਦਲੀਪ ਕੌਰ ਨਾਲ ਕਰਵਾ ਲੈਂਦਾ ਹੈ । ਪਰ ਸੁਖ ਤੇ ਅਮਨ ਉਸ ਘਰ ਵਿਚੋਂ ਹਮੇਸ਼ਾਂ ਲਈ ਖੰਭ ਲਾ ਕੇ ਉਡ ਗਏ । ਘਰ ਚੋਂ ਕਲ੍ਹਾ ਕਲੇਸ਼ ਕਦੀ ਦੂਰ ਨਹੀਂ ਸੀ ਹੁੰਦਾ । ਇਹ ਸਭ ਕੁਝ ਲੇਖਕ ਨੇ ਇਸ ਨਾਵਲ ਵਿਚ ਪੇਸ਼ ਕੀਤਾ ਹੈ ।