ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦਰਜ ਹਨ । ਇਸ ਵਿਚ ਲੇਖਕ ਨੇ ਅਨਹੋਣੀਆਂ ਕਰਾਮਾਤਾਂ ਨੂੰ ਥਾਂ ਨਹੀਂ ਦਿਤੀ । ਲੇਖਕ ਨੇ ਓਹਾ ਕੁਛ ਲਿਖਿਆ ਹੈ, ਜੋ ਉਹ ਆਪ ‘ਸੱਚ’ ਮੰਨਦਾ ਹੈ । ਇਸ ਵਿਚ ਹਰ ਗੱਲ ਸਰਲ ਬੋਲੀ ਤੇ ਸਾਦੇ ਢੰਗ ਨਾਲ ਲਿਖੀ ਗਈ ਹੈ ਜਿਵੇਂ ਬੱਚੇ ਸਮਝ ਸਕਣ ।