ਇਸ ਨਾਵਲ ਵਿਚ ਪਿੰਡ ਵਿਚ ਰਹਿੰਦੇ ਇੱਕ ਕਿਸਾਨ ਦੇ ਘਰ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦਾ ਨਾਇਕ ਮਹਿੰਦਰ ਸਿੰਘ ਨੂੰ ਦੱਸਵੀਂ ਪਾਸ ਕਰਕੇ ਆਪਣੇ ਘਰ ਦਾ ਕੰਮ ਸੰਭਾਲ ਲੈਂਦਾ ਹੈ । ਮਹਿੰਦਰ ਸਿੰਘ ਦਾ ਵਿਆਹ ਆਪਣੇ ਵਡੇ ਭਰਾ ਇੰਦਰ ਸਿੰਘ ਤੋਂ ਪਹਿਲਾਂ ਹੋ ਜਾਣ ਕਰਕੇ ਇੰਦਰ, ਮਹਿੰਦਰ ਸਿੰਘ ਨੂੰ ਅਪਣਾ ਦੁਸ਼ਮਣ ਸਮਝਣ ਲਗ ਪੈਂਦਾ ਹੈ । ਨੰਬਰਦਾਰ ਇਹ ਦੁਸ਼ਮਣੀ ਹੋਰ ਅੱਗੇ ਤੋਰਦਾ ਹੈ । ਨਾਵਲ ਦੇ ਅਖੀਰ ਵਿਚ ਪਤਾ ਲੱਗਦਾ ਹੈ ਕਿ ਕਿਵੇਂ ਇੰਦਰ ਨੰਬਰਦਾਰ ਦੀ ਸਲਾਹ ਨਾਲ ਮਹਿੰਦਰ ਦੀ ਹਰ ਚੀਜ ਉਤੇ ਕਬਜਾ ਕਰ ਲੈਂਦਾ ਹੈ ।