27 ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਅਮਰੀਕਾ ਬਾਰੇ ਆਪਣਾ ਸਫ਼ਰਨਾਮਾ ਪੇਸ਼ ਕੀਤਾ ਹੈ । ਇਸ ਵਿਚ ਅਮਰੀਕਾ ਦੀ ਜ਼ਿੰਦਗੀ ਦੀ ਵਿਭਿੰਨਤਾ, ਕੇਲੀਫੋਰਨੀਆਂ ਵਿਚ ਵਸਦੇ ਪੰਜਾਬੀਆਂ ਦੀ ਜ਼ਿੰਦਗੀ, ਸਾਨਫ੍ਰਾਂਸਿਸਕੋ ਦਾ ਸੁਨਹਿਰਾ ਪੁਲ, ਮਨੁੱਖ ਤੇ ਮਸ਼ੀਨ ਦਾ ਰਿਸ਼ਤਾ, ਨਿਊਯਾਰਕ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਉਥੌਂ ਦੇ ਥੀਏਟਰ, ਸ਼ਰਾਬ ਘਰ, ਹਬਸ਼ੀਆਂ ਵਿਚ ਨਵਜਾਗਰਤੀ ਦੀ ਉਭਰਦੀ ਚੇਤਨਾ, ਕਾਲੇ ਰੰਗ ਦੀ ਖੂਬਸੂਰਤੀ ਤੇ ਅਰਬਪਤੀਆਂ ਤੇ ਸਕਾਈਸਕ੍ਰੇਪਰਾਂ ਦੇ ਮਾਹੌਲ ਨੂੰ ਬਿਆਨ ਕੀਤਾ ਗਿਆ ਹੈ ।