ਵੀਹਵੀਂ ਸਦੀ ਦੇ ਦੂਸਰੇ ਅਧੁ ਅਤੇ ਇਕੀਵੀਂ ਸਦੀ ਦੇ ਪਹਿਲੇ ਦਸ਼ਕ ਤੀਕਰ ਜਿਤਨੀ ਵੀ ਵਿਆਖਿਆ ‘ਜਪੁ’ ਅਤੇ ਗੁਰਬਾਣੀ ਦੀ ਸੁਣਨੁ ਅਤੇ ਪੜਣੁ ਨੂੰ ਪ੍ਰਾਪਤ ਹੋਈ ਜਾਂ ਉਸ ਤੋਂ ਪਹਿਲਾਂ ਦੀ ਲਿਖੀ ਪ੍ਰਾਪਤ ਹੋਈ... ਅਤੇ ਜੋ ਕੁਝ ਗਿਆਨ (ਵਿਗਿਆਨ) ਸੁਣਨੁ ਪੜਣੁ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਅਤੇ ਸਾਹਿਤ ਅਤੇ ਹੋਰਨਾਂ ਸਾਧਨਾ ਤੋਂ ਪ੍ਰਾਪਤ ਹੋਇਆ... ਅਧਿਅਨ ‘ਚ ਦੋਵਾਂ ਦੇ ਆਪਣੇ ਹੀ ਅੰਤਰਿਗਤ ਵਿਰੋਧਤਾਈਆਂ ਵੀ ਮਿਲੀਆਂ ਅਤੇ ਦੋਵਾਂ ਦੇ ਦਰਮਿਆਨ ਵਿਰੋਧ ਦੇ ਪਾੜੇ ਦਾ ਤਾਂ ਅੰਤ ਹੀ ਨਹੀਂ ਸੀ ਨਜ਼ਰ ਆ ਰਹਿਆ । ਫਿਰ ੧੯੮੦ ਵਿਆਂ ਤੋਂ ਗਿਆਨ ਦੀ ਆਂਧੀ, ਟੈਲੀਵਿਯਨ ਅਤੇ ਇੰਟਰਨੈੱਟ ਦੇ ਜ਼ਰੀਏ ਐਸੀ ਵੱਗੀ ਕਿ ਝੂਠ ਅਤੇ ਸੱਚ ਦਾ ਨਿਤਾਰਾ ਹੋਵਣ ਲੱਗਾ । ਭਿੰਨ ਭਿੰਨ ਸੰਪਰਦਾਵਾਂ, ਅਖਾੜੇ, ਪੀਠ ਅਤੇ ਆਚਾਰੀਆਂ ਦੇ ਵਿਆਖਿਆਨ ਸੁਣਨੁ ਤੋਂ ਜਿਥੇ ਬਹੁਤ ਕੁਝ ਸਾਖਿਆਤ ਹੋਇਆ ਉਥੇ ਇਕ-ਦੂਜੇ ਦੁਆਰਾ, ਦੂਜਿਆਂ ਦੇ ਬਿਆਨ ਕੀਤੇ ਗੁਣਾਂ ਨੂੰ ਆਪਣਾ ਜਤਾ ਕੇ, ਮਸਨੂਹੀ ਆਤਮਸਾਤੀ ਕੋਸ਼ਿਸ਼ਾਂ ਵੀ ਸਪੱਸ਼ਟ ਉਜਾਗਰ ਹੁੰਦੀਆਂ ਹਨ । ਨਕਲ ਦੇ ਬਾਜ਼ਾਰ ਦਾ ਤੇ ਅੰਤ ਹੀ ਕੋਈ ਨਹੀਂ ।