ਗੁਰੂ ਨਾਨਕ ਸਾਹਿਬ ਦਾ ਇਨਕਲਾਬ ਕੌਮੀਅਤ ਦੇ ਨਿਰਮਾਣ ਦਾ ਮੁੱਢ ਬੰਨ੍ਹਦਾ ਹੈ । ਉੱਚੀ ਸੁਰ ਵਿਚ ਭ੍ਰਿਸ਼ਟ ਤੇ ਜ਼ਾਲਮ ਸਟੇਟ ਵਿਰੁੱਧ ਬਗਾਵਤ ਤੇ ਲੋਕਾਂ ਦੇ ਹੱਕ ਵਿਚ ਖੜਨਾ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਦਾ ਰਾਹ ਹੈ । ਉਹ ਮਹਾਨ ਸਿਧਾਂਤਕਾਰ ਸਨ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਦੁਨੀਆਂ ਲਈ ਇਕ ਜੀਵਨ ਮਾਡਲ ਸਿਰਜਿਆ । ਅੱਜ ਵੀ ਗੁਰੂ ਨਾਨਕ ਸਾਹਿਬ ਦਾ ਇਨਕਲਾਬ ਮਨੁੱਖਤਾ ਦਾ ਹਿਰਦਾ ਠਾਰ ਸਕਦਾ ਹੈ ਤੇ ਮੁਕਤੀ ਦਾ ਰਾਹ ਦਿਖਾ ਸਕਦਾ ਹੈ । ਇਸ ਪੁਸਤਕ ਵਿਚ 15 ਲੇਖਕਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ, ਜੋ ਗੁਰਮਤਿ, ਅੰਬੇਡਕਰੀ, ਸਮਾਜ ਪੱਖੀ ਤੇ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਹਨ । ਸਭਨਾਂ ਦਾ ਇਕੋ ਵਿਚਾਰ ਹੈ ਕਿ ਮਨੁੱਖਤਾ ਲਈ ਦੇਸ਼ ਦੇ ਲੋਕ ਇਕ ਹੋਣੇ ਚਾਹੀਦੇ ਹਨ ਤੇ ਨਫ਼ਰਤ ਫੈਲਾਉਣ ਵਾਲੇ ਖਤਮ ਹੋਣੇ ਚਾਹੀਦੇ ਹਨ ਤਾਂ ਹੀ ਸਮਾਜ ਦੀ ਉਸਾਰੀ ਤੇ ਵਿਕਾਸ ਹੋ ਸਕਦਾ ਹੈ ।