ਇਸ ਪੁਸਤਕ ਵਿਚ 20 ਨਿਬੰਧ ਹਨ । ਪਹਿਲਾ ਲੇਖ ‘ਚੇਤਿ ਗੋਵਿੰਦੁ ਅਰਾਧੀਐ’ ਪੰਚਮ ਪਾਤਸ਼ਾਹ ਦੇ ਬਾਰਹਮਾਹਾ ਰਚਨਾ ਦੀ ਤੁਕ ਤੇ ਕੇਂਦਰਿਤ ਹੈ । ਗੁਰਬਾਣੀ ਵਿਆਖਿਆ ਦੇ ਨਾਲ ਨਾਲ ਚੇਤ ਦੇ ਮਹੀਨੇ ਬਾਰੇ ਹੋਰ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ । ਪੁਸਤਕ ਵਿਚ ਗੁਰਬਾਣੀ ਨਾਲ ਸੰਬੰਧਿਤ ਹੋਰ ਵੀ ਕਈ ਵਿਸ਼ੇ ਛੋਹੇ ਗਏ ਹਨ, ਪ੍ਰੰਤੂ ਮੁਖ ਆਧਾਰ ਬਾਰਹਮਾਹਾ ਨੂੰ ਹੀ ਰੱਖਿਆ ਗਿਆ ਹੈ । ਲੇਖਕ ਨੇ ਸ਼ਬਦੀ ਅਰਥਾਂ ਦੇ ਨਾਲ ਨਾਲ ਅਧਿਆਤਮਕ ਪਰਤਾਂ ਖੋਲ੍ਹਣ ਲਈ ਵੀ ਭਰਪੂਰ ਯਤਨ ਕੀਤਾ ਹੈ । ਇਹ ਪਾਠਕਾਂ ਨੂੰ ਰੁਚਿਤ ਵੀ ਕਰੇਗੀ ਅਤੇ ਹੋਰ ਪੜ੍ਹਨ ਲਈ ਪ੍ਰੇਰਨਾ ਸਰੋਤ ਵੀ ਬਣੇਗੀ । ਤਤਕਰਾ ਚੇਤਿ ਗੋਵਿੰਦੁ ਅਰਾਧੀਐ / 15 ਗੁਰਸਿਖੀ ਅੰਮ੍ਰੀਤੁ ਬੀਜਿਆ / 19 ਐਸੀ ਰਹਤ ਰਹਉ ਹਰਿ ਪਾਸਾ / 24 ਸਾਚੈ ਮਹਲਿ ਰਹੈ ਬੈਰਾਗੀ / 30 ਅਗਨਿ ਰਸੁ ਸੋਖੈ ਮਹੀਐ ਧੋਖੈ / 34 ਸਾਵਣੁ ਆਇਆ ਹੇ ਸਖੀ / 37 ਭਾਦਉ ਭਰਮਿ ਭੁਲੀ / 46 ਅਸੁਨਿ ਅਉ ਪਿਰਾ / 49 ਸਾ ਧਨ ਝੁਰਿ ਮੁਈ / 53 ਕਰਕਿ ਕਿਰਤੁ ਪਇਆ / 57 ਮੰਘਰਿ ਮਾਹਿ ਸੋਹੰਦੀਆ / 61 ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ / 64 ਪੋਖਿ ਤੁਖਾਰੁ ਪੜੈ ਵਣੁ ਤ੍ਰਿਣ ਰਸੁ ਸੋਖੈ / 68 ਮਾਘਿ ਪੁਨੀਤ ਬਈ ਤੀਰਥੁ ਅੰਤਰਿ ਜਾਨਿਆ / 71 ਪ੍ਰਭ ਮਿਲੇ ਪਿਆਰੇ ਕਾਰਜ ਸਾਰੇ / 76 ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ / 81 ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ / 90 ਘਰਿ ਆਈ ਠਾਕਰੁ ਮਿਲੇ / 97 ਸਭਨਾ ਉਪਰਿ ਨਦਰਿ ਪ੍ਰਭ ਤੇਰੀ / 111 ਹੇਮਕੁੰਟ ਕਿਹੜਾ ਤੇ ਕਿਥੇ ? / 115