‘ਲੋਹਾ ਕੁੱਟ’ ਜੀਵਨ ਦੀ ਕਰੜੀ, ਨਿਰਦਈ ਨਿਤਾਪ੍ਰਤੀ ਦੇ ਜ਼ੁਲਮ ਦਾ ਚਿੰਨ੍ਹ ਹੈ । ਲੋਹਾਰ ਦੀ ਭੱਠੀ ਪਾਤਰਾਂ ਦਾ ਮਾਨਸਿਕ ਕਰਮ ਅਨੁਸਾਰ ਧੁਖਦੀ, ਬਲਦੀ ਤੇ ਮੱਚਦੀ ਹੈ । ਇਹ ਇਸੇ ਚਿੰਨ੍ਹਾਤਮਕ ਪ੍ਰਗਟਾਵੇ ਦੀ ਮੰਗ ਕਰਦੀ ਹੈ । ਹਥੌੜੇ ਦੀ ਸੱਟ ਇਸ ਦੇ ਨਾਇਕ ਦੇ ਕਰੜੇ ਸੁਭਾ ਵਿਚ ਹੈ । ਪਾਤਰਾਂ ਦੇ ਕਰਮ ਤੇ ਵਾਰਤਾਲਾਪ ਵਿਚ ਕਠੋਰਤਾ ਹੈ, ਭਾਵੁਕਤਾ ਨਹੀਂ । ਕਿਤੇ ਕਿਤੇ ਵਾਰਤਾਲਾਪ ਵਿਚ ਕਾਵਿਮਈ ਬੋਲੀ ਭਖ਼ਦੀ ਹੈ, ਜੋ ਪਾਤਰਾਂ ਦੇ ਅੰਤਰੀਵ ਮਾਨਸਿਕ ਸੰਘਰਸ਼ ਉਜਾਗਰ ਕਰਨ ਲਈ ਵਰਤੀ ਗਈ ਹੈ ।