ਸੰਸਾਰ ਵਿਚ ਮਨੁੱਖ ਆਮ ਤੌਰ ਤੇ, ਪ੍ਰਭੂ ਨੂੰ ਪਾਉਣ ਵਾਸਤੇ ਬਾਹਰ ਹੀ ਭਾਲਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਬਾਹਰੋਂ ਹੀ ਸਭ ਕੁਛ ਮਿਲ ਰਿਹਾ ਹੈ ਤੇ ਪ੍ਰਭੂ ਦੀ ਪ੍ਰਾਪਤੀ ਵੀ ਬਾਹਰੋਂ ਹੋਵੇਗੀ । ਪੰਥ ਰਤਨ ਸੰਤ ਸਿੰਘ ਮਸਕੀਨ ਜੀ ਵੱਲੋਂ ਪਰਮਾਤਮਾ ਦੀ ਪ੍ਰਾਪਤੀ ਲਈ ਦਿੱਤੀਆਂ ਸਿਖਿਆਵਾਂ ਆਪਣੇ ਆਪ ਨੂੰ ਅਨਕੂਲ ਕਰਨਾ, ਹੰਕਾਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ, ਅਧਿਆਤਮਿਕ ਸਰੋਤ, ਤਨ ਨੂੰ ਸੁਖ ਚਾਹੀਦਾ ਅਤੇ ਮਨ ਨੂੰ ਅਨੰਦ ਚਾਹੀਦਾ, ਕੁੰਡਲਨੀ ਸੁਰਝੀ ਸਤਸੰਗਤਿ ਅਤੇ ਧੁੰਨੀ ਤੋਂ ਧੁਨੀ ਤੇ ਧੁਨੀ ਤੋਂ ਧੁੰਨੀ ਤਕ ਦਾ ਸਫ਼ਰ’, ਦੇ ਸਿਰਲੇਖਾਂ ਵਾਲੇ ਇਨ੍ਹਾਂ ਲੈਕਚਰਾਂ ਰਾਹੀਂ ਤੱਤ ਗੁਰਮਤਿ ਮਾਰਗ ਦੀ ਸੋਝੀ ਕਰਵਾਈ ਗਈ ਹੈ ।