ਗੁਰਮਤਿ ਵਿਚ ਬੈਰਾਗ ਹੈ ਪਰਮਾਤਮਾ ਦਾ ਪ੍ਰੇਮ – ਪਿਆਰ ਅਤੇ ਮਾਇਕ ਪਦਾਰਥ, ਜੋ ਜੀਵਨ ਪੰਧ ਵਿਚ ਮਨੁੱਖ ਲਈ ਸਿਰ ਦਾ ਬੋਝ ਬਣ ਚੁੱਕੇ ਹੋਣ ਅਤੇ ਪਰਮਾਤਮਾ ਦੇ ਰਸਤੇ ਵਿਚ ਮਨੁੱਖ ਲਈ ਸਿਰ ਦਾ ਬੋਝ ਚੁੱਕੇ ਹੋਣ, ਉਨ੍ਹਾਂ ਤੋਂ ਮਨ ਦੀ ਉਪਰਾਮਤਾ । ਇਸ ਵਿਸ਼ੇ ਤੇ ਭਾਈ ਕ੍ਰਿਸ਼ਨ ਸਿੰਘ ਜੀ ਨੇ ਬਹੁਮੁੱਲੇ ਲੇਖ ਸੰਗ੍ਰਹਿ ਪੁਸਤਕ ਵੈਰਾਗ ਪ੍ਰਕਾਸ਼ ਵਿਚ ਲਿਖੇ ਹਨ । ਇਹ ਪੁਸਤਕ ਪ੍ਰਭੂ – ਪ੍ਰੇਮੀਆਂ ਅੰਦਰ ਜਗਤ ਦਾ ਵੈਰਾਗ ਪੈਦਾ ਕਰੇਗੀ ਤੇ ਅਧਿਆਤਮਕ ਪਾਂਧੀਆਂ ਲਈ ਪਥ – ਪ੍ਰਦਰਸ਼ਕ ਬਣੇਗੀ । ਤਤਕਰਾ ਸੂਰਜੁ ਚੜੈ ਵਿਜੋਗਿ / 13 ਛਤ੍ਰਪਤਿ ਕੀ ਛਾਇਆ ਤੇ ਹੋਰ ਛਾਇਆ / 21 ਸਰਫੈ ਸਰਫੈ ਸਦਾ ਸਦਾ... / 28 ਕੋ ਕਾਹੂ ਕੋ ਨਾਹੀ... / 36 ਨਰ ਅਚੇਤ, ਪਾਪ ਤੇ ਡਰੁ ਰੇ / 43 ਕਾਹੇ ਪੂਤ ਝਗਰਤ ਹਉ ਸੰਗਿ ਬਾਪ / 54 ਮਾਂ ਤੇ ਧਰਮੀ ਮਾਂ / 61 ਮਿਠੈ ਮਖੁ ਮੁਆ ਕਿਉ ਲਏ ਓਡਾਰੀ / 68 ਮਾਈ ਮੈ ਕਿਹਿ ਬਿਧਿ ਲਖਉ ਗੁਸਾਈ / 75 ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ / 81 ਘਾਲਿ ਖਾਇ ਕਿਛੁ ਹਥਹੁ ਦੇਇ / 91 ਜਿਸ ਕੀ ਪੂਜੈ ਅਉਧ ਤਿਸੈ ਕਉਣ ਰਾਖਈ / 98 ਹੁਕਮੇ ਜੰਮਣੁ ਹੁਕਮੇ ਮਰਣਾ / 104 ਜਮ ਕਾ ਮਾਰਗੁ ਦੂਰਿ ਰਹਿਆ / 111