ਇਸ ਪੁਸਤਕ ਵਿਚ ਲੇਖਕ ਨੇ ਜੀਵਨ ਦੇ ਹਰ ਪਹਿਲੂ ਨੂੰ ਮੁੱਖ ਰੱਖਦੇ ਹੋਏ ਵੱਖਰੇ-ਵੱਖਰੇ ਸਿਰਲੇਖਾਂ ਹੇਠ ਗੁਮਤਿ-ਵਿਚਾਰ ਬੇਅੰਤ ਪ੍ਰਮਾਣਾ ਦੁਆਰਾ, ਢੁੱਕਵੀਆਂ ਮਿਸਾਲਾਂ ਦੁਆਰਾ ਪ੍ਰਗਟ ਕੀਤੇ ਹਨ । ਗੁਰਮਤਿ ਦੇ ਵੱਧ ਤੋਂ ਵੱਧ ਨੁਕਤਿਆਂ ਨੂੰ ਖੋਲ੍ਹਣ ਲਈ ਉਨ੍ਹਾਂ ਨੇ ਛੋਟੀਆਂ-ਛੋਟੀਆਂ ਸਾਖੀਆਂ ਦਾ ਆਸਰਾ ਲਿਆ ਹੈ । ਇਨ੍ਹਾਂ ਸਾਖੀਆਂ ਵਿਚ ਦਲੀਲ ਦੇ ਅੰਸ਼ ਨੂੰ ਦਰਜ ਕਰ ਕੇ ਲੇਖਕ ਨੇ ਇਸ ਨੂੰ ਵਿਗਿਆਨਕ ਦਿਸ਼ਾ ਪ੍ਰਦਾਨ ਕੀਤੀ ਹੈ । ਇਹ ਪੁਸਤਕ ਜਗਿਆਸੂਆਂ ਦੇ ਹਿਰਦਿਆਂ ਵਿਚ ਪ੍ਰਭੂ ਦੇ ਨਾਮ ਦੀ ਚਿਣਗ ਨੂੰ ਉਤਪੰਨ ਕਰੇਗੀ, ਹਨੇਰ ਹੋਏ ਹਿਰਦਿਆਂ ਨੂੰ ਰੋਸ਼ਨ ਕਰੇਗੀ ਤੇ ਗੁਰੂ ਦੇ ਮਾਰਗ ਤੋਂ ਭਟਕਿਆਂ ਹੋਇਆਂ ਨੂੰ ਸਹੀ ਦਿਸ਼ਾ ਦਿਖਾਉਣ ਦਾ ਯਤਨ ਕਰੇਗੀ । ਗੁਰਮਤਿ ਦੇ ਪ੍ਰਚਾਰ – ਖੇਤਰ ਨਾਲ ਜੁੜੇ ਹੋਏ ਵਿਅਕਤੀਆਂ ਲਈ ਇਹ ਪੁਸਤਕ ਚੰਗੀ ਸੁਗ਼ਾਤ ਸਿੱਧ ਹੋਏਗੀ । ਤਤਕਰਾ ਮਾਰਗ ਤੇ ਉਝੜ / 17 ਕਾਂ ਅਤੇ ਕੋਇਲ ਦਾ ਜੀਵਨ / 23 ਮੈਲਾ ਮਨ – ਨਿਰਮਲ ਮਨ / 31 ਪਾਣੀ ਰਿੜਕਣਾ – ਦਹੀਂ ਰਿੜਕਣਾ / 41 ਰਾਮ-ਰਸ ਤੇ ਅਨ ਰਸ (ਹੋਰ ਰਸ) / 49 ਕੱਚ ਤੇ ਕੰਚਨ / 59 ਅੰਧੇਰਾ ਤੇ ਪ੍ਰਕਾਸ਼ / 67 ਨਕਲੀ ਮੰਗਤਾ ਤੇ ਅਸਲੀ ਮੰਗਤਾ / 76 ਸੱਚਾ ਦੀਵਾਨਾ ਤੇ ਝੂਠਾ ਦੀਵਾਨਾ / 83 ਸੀਤਲਤਾ ਤੇ ਤਪਸ਼ / 91 ਜਗਤ ਤੇ ਪਰਮਾਤਮਾ / 98