ਇਹ ਉੱਤਪਤੀ, ਪਸਾਰਾ ਸ਼ਬਦ ਤੋਂ ਹੋਇਐ ਤਾਂ ਨਿਵਾਸ ਭੀ ਸ਼ਬਦ ਦੁਆਰਾ ਹੀ ਮਿਲੇਗਾ । ਸ਼ਬਦ ਆਉਣ ਜਾਣ ਦਾ ਇਕ ਜ਼ਰੀਆ ਹੈ । ਜਿਵੇਂ ਇਕ ਘਰ ਦਾ ਦਰਵਾਜ਼ਾ ਹੈ, ਦਰਵਾਜ਼ੇ ਰਾਹੀਂ ਬਾਹਰ ਜਾਣੈ, ਦਰਵਾਜ਼ੇ ਰਾਹੀਂ ਅੰਦਰ ਆਣੈ, ਆਣੈ ਜਾਣੈ । ਜੇਕਰ ਪਰਮਾਤਮਾ ਨੂੰ ਘਰ ਮੰਨ ਲਈਏ ਤਾਂ ਫਿਰ ਸ਼ਬਦ ਨੂੰ ਦਰ ਮੰਨਣਾ ਪਵੇਗਾ । ਜੇਕਰ ਪਰਮਾਤਮਾ ਪ੍ਰਕਾਸ਼ ਹੈ ਤਾਂ ਸ਼ਬਦ ਆਵਾਜ਼ ਹੈ, ਧੁਨੀ ਹੈ । ਇਸ ਪੁਸਤਕ ਵਿਚ ਮਸਕੀਨ ਜੀ ਨੇ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ! ਸੰਸਾਰ ਵਿਚ ਜਿਸ ਕਰਕੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਐ, ਜਿਸ ਕਰਕੇ ਤੂੰ ਆਇਐਂ, ਗੁਰੂ ਨੂੰ ਮਿਲ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨੂੰ ਵਸਾ, ਤਾਂ ਕਿ ਤੇਰਾ ਨਿਜ ਘਰ ਵਿਚ ਵਾਸਾ ਹੋਵੇ ਤੇ ਬਾਰ ਬਾਰ ਦਾ, ਜਨਮ ਮਰਨ ਦਾ ਫੇਰਾ ਮਿਟ ਜਾਵੇ । ਤਤਕਰਾ ਹਾਜਿਰ ਹਜੂਰਿ ਖੁਦਾਇ – 1 / 13 ਹਾਜਿਰ ਹਜੂਰਿ ਖੁਦਾਇ – 2 / 33 ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ / 48 ਅਨੰਤ ਰੂਪ ਤੇਰੇ ਨਾਰਾਇਣੇ / 57 ਭਾਈ ਨੰਦ ਲਾਲ ਜੀ ਦੀ ਦ੍ਰਿਸ਼ਟੀ ਵਿਚ ਸੂਫੀ ਕਲਾਮ / 80 ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ / 92 ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ / 111 ਇਹੀ ਤੇਰਾ ਅਵਸਰ ਇਹੀ ਤੇਰੀ ਬਾਰ / 130 ਗਿਆਨ ਪ੍ਰਬੋਧ / 147 ਕਹੁ ਨਾਨਕ ਸਚੁ ਧਿਆਈਐ – 1 / 167 ਕਹੁ ਨਾਨਕ ਸਚੁ ਧਿਆਈਐ – 2 / 179 ਕਾਲ ਅਕਾਲ / 188 ਹਮ ਕਹੀਅਤ ਕਲਿਜੁਗ ਕੇ ਕਾਮੀ / 210 ਤਿਤੁ ਘਰਿ ਗਾਵਹੁ ਸੋਹਿਲਾ / 229