ਸਾਰੇ ਗੁਰੂ-ਜਾਮਿਆਂ ਵਿਚ ਇਕੋ ਹੀ ਜੋਤਿ ਦਾ ਪ੍ਰਕਾਸ਼ ਸੀ । ਇਸ ਸਿਧਾਂਤ ਨੂੰ ਮਸਕੀਨ ਜੀ ਨੇ ਇਸ ਪੁਸਤਕ ਵਿਚ ਬਹੁਤ ਖੂਬਸੂਰਤ ਨਾਲ ਪੇਸ਼ ਕੀਤਾ ਹੈ । ਸਾਹਿਬ ਕਲਗ਼ੀਧਰ ਪਿਤਾ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਨੇ ਸ਼ਖ਼ਸੀ ਗੱਦੀ ਦੀ ਪ੍ਰਥਾ ਖ਼ਤਮ ਕਰਕੇ ਖਾਲਸੇ ਨੂੰ ਸ਼ਬਦ-ਗੁਰੂ ਦੇ ਲੜ ਲਾਇਆ । ਭਾਵੇਂ ਬਹੁਤ ਸਾਰੇ ਅਭਿਆਸੀ-ਜਨ ਸ਼ਬਦ-ਗੁਰੂ ਨਾਲ ਗੱਲਾਂ ਵੀ ਕਰ ਲੈਂਦੇ ਹਨ ਤੇ ਮਸਲਤ ਵੀ, ਪਰੰਤੂ ਬਹੁਤੀ ਸਿੱਖ ਜਨਤਾ ਐਸੇ ਅਭਿਆਸ ਤੋਂ ਵਿਰਵੀ ਹੋਣ ਕਰ ਕੇ ਭੰਬਲ-ਭੂਸਿਆਂ ਵਿਚ ਫਸੀ ਰਹਿੰਦੀ ਹੈ । ਬਹੁਤ ਸਾਰੇ ਅਖੌਤੀ ਗੁਰੂ ਐਸੀ ਸਥਿਤੀ ਦਾ ਲਾਭ ਉਠਾ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਹਨ । ਮਸਕੀਨ ਜੀ ਨੇ ਬਹੁਤ ਹੀ ਵਿਦਵਤਾ ਭਰਪੂਰ ਢੰਗ ਨਾਲ ਇਸ ਪੁਸਤਕ ਵਿਚ ਸ਼ਬਦ-ਗੁਰੂ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਵਾਇਆ ਹੈ ਤੇ ਦੇਹਧਾਰੀਆ ਗੁਰੂਆਂ ਦੇ ਪਖੰਡ ਜਾਲ ਨੂੰ ਵੀ ਨਸ਼ਰ ਕੀਤਾ ਹੈ ।