ਮਸਕੀਨ ਜੀ ਨੇ ਇਸ ਪੁਸਤਕ ਵਿਚ ਸੱਠ ਤੋਂ ਵੱਧ ਲੇਖ ਲਿਖੇ ਹਨ। ਐਸੇ ਜ਼ਰੂਰੀ ਲੇਖਾਂ ਦੀ ਪੁਸਤਕ ਵੇਖਣ ਵਿਚ ਬਹੁਤ ਹੀ ਘੱਟ ਆਈ ਹੈ। ਇਹ ਲੇਖ ਗੁਣੀਆਂ, ਗਿਆਨੀਆਂ, ਲਿਖਾਰੀਆਂ ਅਤੇ ਲੈਕਚਰਾਰਾਂ ਦੀ ਲੋੜ ਪੂਰੀ ਕਰਦੇ ਹਨ। ਇਨ੍ਹਾਂ ਲੇਖਾਂ ਵਿਚ ਬੜੇ ਵਿਸਥਾਰ ਨਾਲ ਦਰਸਾਏ ਗਏ ਵਿਸ਼ਿਆਂ ਨੂੰ ਆਪਣੇ ਨਿਸ਼ਚਿਤ ਦਾਇਰੇ ਵਿਚ ਰਹਿੰਦੇ ਹੋਏ ਮਜ਼ਮੂਨ ਨੂੰ ਬੜੀ ਸਫਲਤਾ ਨਾਲ ਨਿਭਾਉਣ ਦਾ ਯਤਨ ਕੀਤਾ ਗਿਆ ਹੈ।