ਗੁਰਬਾਣੀ ਨੂੰ ਅਮਲੀ ਜੀਵਨ ਚ ਹੰਢਾਉਣ ਵਾਸਤੇ, ਗੁਰਬਾਣੀ ਆਧਾਰਿਤ ਸੰਕਲਪਾਂ-ਸਿਧਾਂਤਾਂ ਨੂੰ ਕਵੀ ਕਾਵਿ ਰੂਪ ਚ ਇਸ ਪੁਸਤਕ ਰਾਹੀਂ ਸਰਲ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ । ਇਤਿਹਾਸਕ ਪ੍ਰਮਾਣ ਦਿੰਦੇ ਹੋਏ ਭੌਰ ਸਾਹਿਬ ਮਾਨਵ ਜੀਵਨ ਨੂੰ ਹਉਮੈ, ਹੰਕਾਰ, ਖੁਦੀ, ਬਖੀਲੀ, ਈਰਖਾ, ਦਵੈਸ਼, ਬਦਫੈਲੀ, ਭਰਮ-ਭੁਲੇਖੇ, ਅਡੰਬਰ, ਨਸ਼ੇ ਆਦਿ ਤੋਂ ਹਰ ਹਾਲ ਬਚਣ ਲਈ ਪ੍ਰੇਰਿਆ ਹੈ । ਇਸ ਵਿਚ ਹਰ ਰਚਨਾ ਪਿੱਛੇ ਗੁਰਬਾਣੀ ਦੇ ਸੱਚ ਗੁਰਮਤਿ ਵਿਚਾਰਧਾਰਾ ਤੇ ਸਿੱਖ ਇਤਿਹਾਸ ਦੇ ਦਰਦ ਨੂੰ ਰੂਪਮਾਨ ਕੀਤਾ ਹੈ ।