ਤੀਜਾ ਨੇਤ੍ਰ ਉਹ ਪਰਮ ਗਿਆਨ ਹੈ – ਪਰਮ ਪ੍ਰਕਾਸ਼ ਹੈ, ਜਿਸ ਨਾਲ ਆਪਣਾ ਮੂਲ, ਆਪਣਾ ਸਿਰਜਨਹਾਰ ਨਿਰੰਕਾਰ ਵੇਖ, ਮਨੁੱਖ ਗਦ ਗਦ ਹੋ ਉਠਦਾ ਹੈ। ਮਸਕੀਨ ਜੀ ਨੇ ਇਸ ਨਵੀਨ ਪੁਸਤਕ ਵਿਚ ਨਵੇਂ ਵਿਸ਼ਿਆਂ ’ਤੇ ਖੋਜ-ਭਰਪੂਰ ਚਰਚਾ ਕੀਤੀ ਹੈ। ਇਹ ਵਿਸ਼ੇ ਹਨ – ਸੰਤ, ਜਤੀ, ਤਿੰਨ ਗੁਣ, ਮਾਨੁਸ਼, ਨਿਰਬਾਣ-ਪਦ, ਪ੍ਰਚਾਰਕ, ਉਦਾਸੀ, ਨਿੰਦ੍ਰਾ, ਜੀਵਨ, ਨਾਮ-ਖੁਮਾਰੀ ਤੇ ਭੇਟਾ। ਇਸ ਵਿਚ ਦਰਸਾਏ ਗਏ ਗੁਰਮਤਿ ਮਾਰਗ ’ਤੇ ਚੱਲ ਕੇ ਤੇ ਗੁਰਮਤਿ ਸਿੱਧਾਂਤਾਂ ਮੁਤਾਬਿਕ ਜ਼ਿੰਦਗੀ ਨੂੰ ਢਾਲ ਕੇ, ਪਾਠਕ ਆਪਣੇ ਅੰਦਰਲੇ ਅਨੁਭਵ ਦੇ ਤੀਜੇ ਨੇਤ੍ਰ ਨੂੰ ਖੋਲ੍ਹਣ ਵਿਚ ਸਫਲ ਹੋ ਸਕਣਗੇ।