ਇਹ ਇਕ ਉਚ ਆਤਮਿਕ ਸਿਖਿਆ ਪੂਰਤ ਕਹਾਣੀ ਹੈ, ਜਿਸ ਤੋਂ ਆਦਮੀ ਨੂੰ ਮਨ ਦੀ ਹਾਲਤ, ਮਾਇਆ ਦਾ ਪ੍ਰਭਾਵ ਤੇ ਮੁਕਤੀ ਪ੍ਰਾਪਤ ਹੋਣ ਦੇ ਸਾਧਨਾਂ ਦਾ ਬੜੇ ਸੌਖੇ ਢੰਗ ਨਾਲ ਪਤਾ ਲਗਦਾ ਹੈ । ਚੂੰਕਿ ਇਹ ਸਭ ਗੱਲ ਇਕ ਕਹਾਣੀ ਦੇ ਢੰਗ ਵਿਚ ਵਰਨਣ ਕੀਤੀ ਹੋਈ ਹੈ, ਇਸ ਲਈ ਇਹ ਹੋਰ ਭੀ ਸੁਆਦਲੀ ਹੈ । ਇਸ ਕਹਾਣੀ ਦੇ ਲਿਖਾਰੀ ਨੇ ਗੁਰਸਿਖੀ ਦੇ ਉਚ ਆਦਰਸ਼ ਨੂੰ ਬੜੇ ਸੋਹਣੇ ਢੰਗ ਨਾਲ ਨਿਭਾ ਕੇ ਆਮ ਪੜ੍ਹਨ ਵਾਲੇ ਸੱਜਣਾਂ ਦੇ ਸਮਝਣ ਲਈ ਬੜੀ ਹੀ ਸੁਗਮਤਾ ਪੈਦਾ ਕਰ ਦਿੱਤੀ ਹੈ । ਇਹ ਨਿਰੀ ਕਹਾਣੀ ਹੀ ਨਹੀਂ ਸਗੋਂ ਉੱਚੇ ਸੁਰਤ-ਮੁੰਡਲਾਂ ਵਿਚ ਜਾ ਕੇ ਆਤਮਕ ਅਵਸਥਾ ਨੂੰ ਅਨੁਭਵ ਕਰਨ ਦੀ ਹਾਲਤ ਨੂੰ ਕਹਾਣੀ ਦੀ ਸ਼ਕਲ ਵਿਚ ਪ੍ਰਗਟ ਕੀਤਾ ਗਿਆ ਹੈ, ਜੋ ਕਿ ਲਿਖਾਰੀ ਜੀ ਦੀ ਵਿਦਵਤਾ ਦਾ ਕਮਾਲ ਤੇ ਕੋਮਲ ਹੁਨਰ ਹੈ ।