ਔਕਸਫੋਰਡ ਕੰਪੈਕਟ ਅੰਗਰੇਜ਼ੀ-ਅੰਗਰੇਜ਼ੀ-ਪੰਜਾਬੀ ਸ਼ਬਦਕੋਸ਼

Oxford Compact English-English-Punjabi Dictionary

by: Suman Preet (Dr.)


  • ₹ 299.00 (INR)

  • ₹ 269.10 (INR)
  • Paperback
  • ISBN: 0-19-945906-1
  • Edition(s): reprint Jul-2017
  • Pages: 836
  • Availability: Out of stock
ਇਸ ਸ਼ਬਦਕੋਸ਼ ਵਿਚ ਲਗਭਗ 24000 ਸ਼ਬਦ ਅਤੇ ਵਾਕੰਸ਼ ਹਨ ਜੋ ਗਿਆਨ-ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਅਤੇ ਕਾਰਜ ਖੇਤਰਾਂ ਵਿਚੋਂ ਲਏ ਗਏ ਹਨ। ਇਸ ਸ਼ਬਦਕੋਸ਼ ਵਿਚ 2000 ਅਜਿਹੇ ਸ਼ਬਦ ਸ਼ਾਮਿਲ ਕੀਤੇ ਗਏ ਹਨ ਜਿਹਨਾਂ ਦੀ ਜਾਣਕਾਰੀ ਅੰਗਰੇਜ਼ੀ ਸਿੱਖਣ ਲਈ ਬਹੁਤ ਜ਼ਰੂਰੀ ਹੈ। ਸ਼ਬਦਕੋਸ਼ ਵਿਚ ਅੰਗਰੇਜ਼ੀ ਸ਼ਬਦਾਂ ਵਿਚਲੇ ਉਚਾਰਣ ਅਤੇ ਸ਼ਬਦਜੋੜ ਪੱਖੋਂ ਅੰਤਰ ਨੂੰ ਦਰਸਾਉਣ ਦਾ ਜਤਨ ਕੀਤਾ ਗਿਆ ਹੈ। ਜਿਸ ਮੁਹਾਵਰੇ ਜਾਂ ਸ਼ਬਦ ਰਚਨਾ ਦਾ ਕੋਈ ਵਿਸ਼ੇਸ਼ ਅਰਥ ਹੈ ਉਸਨੂੰ ਮੁੱਖ ਸ਼ਬਦ ਦੇ ਹੇਠਾਂ ਦਿੱਤਾ ਗਿਆ ਹੈ। ਮੁੱਖ ਸ਼ਬਦ ਅਧੀਨ ਸੰਬੰਧਿਤ ਸ਼ਬਦ ਦੀ ਵਿਆਖਿਆ ਦਿੱਤੀ ਗਈ ਹੈ। ਸ਼ਬਦਾਂ ਨੂੰ ਲੋੜ ਅਨੁਸਾਰ ਬਰਤਾਨਵੀ/ਅਮਰੀਕੀ ਅੰਗਰੇਜ਼ੀ, ਰਸਮੀ/ਗੈਰਰਸਮੀ ਅੰਗਰੇਜ਼ੀ ਅਤੇ ਸੰਬੰਧਿਤ ਗਿਆਨ ਖੇਤਰਾਂ ਦੇ ਲੇਬਲ ਦਿੱਤੇ ਗਏ ਹਨ। ਇਹ ਸ਼ਬਦਕੋਸ਼ ਵਰਤੋਂਕਾਰਾਂ ਦੇ ਅੰਗਰੇਜ਼ੀ ਗਿਆਨ ਵਿਚ ਵਾਧੇ ਅਤੇ ਪ੍ਰੋੜ੍ਹਤਾ ਵਿਚ ਸਹਾਈ ਸਿੱਧ ਹੋਵੇਗਾ।

Related Book(s)