ਕਿਸੇ ਭਾਸ਼ਾ ਦੇ ਵਿਕਾਸ ਲਈ ਜਿਸ ਮੁਢਲੀ ਅਤੇ ਬੁਨਿਆਦੀ ਸਮੱਗਰੀ ਦੀ ਲੋੜ ਹੁੰਦੀ ਹੈ, ਉਸ ਵਿੱਚ ਕੋਸ਼ਾਂ ਦਾ ਅਹਿਮ ਸਥਾਨ ਹੈ। ਕੋਸ਼ ਕਿਸੇ ਭਾਸ਼ਾ ਦੇ ਅਧਿਐਨ, ਅਧਿਆਪਨ ਅਤੇ ਸਮੁੱਚੇ ਬਹੁਪੱਖੀ ਵਿਕਾਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਦੇ ਅਧਿਐਨ ਲਈ ਇਹ ਫਾਰਸੀ-ਪੰਜਾਬੀ ਕੋਸ਼ ਬਹੁਤ ਸਹਾਇਕ ਹੋਵੇਗਾ। ਇਸ ਕੋਸ਼ ਦੇ ਇੰਦਰਾਜਾਂ ਨੂੰ ਫਾਰਸੀ ਅੱਖਰ-ਕ੍ਰਮ ਅਨੁਸਾਰ ਰਖਿਆ ਗਿਆ ਹੈ। ਫਾਰਸੀ ਲਿਪੀ ਤੋਂ ਅਣਜਾਣ ਪਾਠਕਾਂ ਦੀ ਸੁਵਿਧਾ ਲਈ ਕੋਸ਼ ਦੇ ਅਖੀਰ ਵਿਚ ਇਕ ਅੰਤਿਕਾ ਸਮਿਲਤ ਕੀਤੀ ਗਈ ਹੈ ਜਿਸ ਵਿਚ ਮੂਲ ਫਾਰਸੀ ਸ਼ਬਦਾਂ ਦਾ ਗੁਰਮੁਖੀ ਲਿਪੀਅੰਤਰਣ, ਗੁਰਮੁਖੀ ਅੱਖਰ-ਕ੍ਰਮ ਅਨੁਸਾਰ ਦਰਜ ਕੀਤਾ ਗਿਆ ਹੈ ਤਾਂ ਜੋ ਅਜੇਹੇ ਪਾਠਕਾਂ ਨੂੰ ਵੀ ਫਾਰਸੀ ਸ਼ਬਦਾਂ ਦੇ ਅਰਥ ਲਭਣ ਵਿਚ ਸਹਾਇਤਾ ਮਿਲ ਸਕੇ।