ਹੋਰ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਵੀ ਦੂਜੀਆਂ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਤੋਂ ਸ਼ਬਦਾਵਲੀ ਆਦਿ ਗ੍ਰਹਿਣ ਕਰਕੇ ਵਧੇਰੇ ਅਮੀਰ ਬਣੀ ਹੈ। ਪੰਜਾਬੀ ਦੇ 50% ਨਾਂਵ, ਵਿਸ਼ੇਸ਼ਣ, ਮੁਹਾਵਰੇ, ਵਿਆਕਰਣਕ ਬਣਤਰ, ਬੋਲਚਾਲ ਦੀ ਸ਼ੈਲੀ, ਉਪਭਾਸ਼ਾਵਾਂ ਤੇ ਖੇਤਰੀ ਬੋਲੀ ਦੀਆਂ ਜੜਾਂ ਤਤਸਮ ਜਾਂ ਤਦਭਵ ਰੂਪ ਵਿਚ ਅਰਬੀ ਫਾਰਸੀ ਵਿੱਚੋਂ ਹੀ ਹਨ। ਇਸ ਪੁਸਤਕ ਵਿਚ ਡਾ. ਸਾਹਿਬ ਨੇ ਇਸ ਸ਼ਬਦਾਵਲੀ ਵਿੱਚ ਦਿੱਤੇ ਹਰ ਸ਼ਬਦ ਦਾ ਸਰੋਤ ਅਤੇ ਵਿਆਖਿਆ ਸਹਿਤ ਵਰਣਨ ਕੀਤਾ ਹੈ। ਇਹ ਪੁਸਤਕ ਸ਼ਬਦਾਂ ਦੇ ਲੈਣ-ਦੇਣ ਦੇ ਕਾਰਜ ਦੀ ਨਿਸ਼ਾਨਦਿਹੀ ਕਰੇਗੀ ਅਤੇ ਭਾਸ਼ਾ ਵਿਗਿਆਨੀਆਂ, ਖੋਜਾਰਥੀਆਂ, ਵਿਦਿਆਰਥੀਆਂ, ਭਾਸ਼ਾ ਅਧਿਆਪਕਾਂ ਤੇ ਆਮ ਪਾਠਕਾਂ ਦੀ ਇਸ ਪੱਖੋ ਰਹਿਨੁਮਾਈ ਕਰੇਗੀ।