ਨਵੀਂ ਪੀੜ੍ਹੀ ਉਰਦੂ ਜ਼ਬਾਨ ਤੋਂ ਕੋਰੀ ਹੋਣ ਕਰਕੇ ਫਾਰਸੀ-ਮੂਲ ਵਾਲੇ ਪੰਜਾਬੀ ਸ਼ਬਦਾਂ ਦਾ ਉਚਾਰਣ ਵੀ ਮਨ-ਚਾਹੇ ਢੰਗ ਨਾਲ ਕਰ ਕੇ ਅਰਥ ਦਾ ਅਨਰਥ ਕਰ ਰਹੀ ਹੈ । ਇਨ੍ਹਾਂ ਕਾਰਨਾਂ ਕਰਕੇ ਉਰਦੂ ਦੀ ਜਾਣਕਾਰੀ ਅਜੋਕੇ ਸਮੇਂ ਦੀ ਲੋੜ ਬਣ ਚੁੱਕੀ ਹੈ । ਇਸ ਲੋੜ ਦੀ ਪੂਰਤੀ ਲਈ ਇਹ ਕਾਇਦਾ ਡਾ. ਅਮਰਵੰਤ ਸਿੰਘ, ਜੋ ਕਿ ਉਰਦੂ ਤੇ ਫਾਰਸੀ ਪੜ੍ਹਾਉਣ ਦਾ ਲੰਮਾ ਤਜਰਬਾ ਰੱਖਦੇ ਹਨ, ਨੇ ਉਚੇਚੇ ਤੌਰ ਤੇ ਤਿਆਰ ਕੀਤਾ ਹੈ ।