ਸੰਸਕ੍ਰਿਤ ਕਲਾਸੀਕਲ ਭਾਸ਼ਾ ਹੈ ਜਿਸ ਵਿਚ ਸਾਹਿਤ, ਦਰਸ਼ਨ, ਕਾਵਿ-ਸ਼ਾਸਤਰ, ਵਿਆਕਰਨ-ਸ਼ਾਸਤਰ, ਰਾਜਨੀਤੀ, ਭਾਸ਼ਾ-ਵਿਗਿਆਨ ਆਦਿ ਦਾ ਅਣਮੁੱਲਾ ਗਿਆਨ ਭੰਡਾਰ ਭਰਿਆ ਪਿਆ ਹੈ। ਅਜਿਹੇ ਗਿਆਨ ਦੀ ਖੋਜ ਲਈ ‘ਸੰਸਕ੍ਰਿਤ-ਪੰਜਾਬੀ ਕੋਸ਼’ ਸਹਾਈ ਸਿੱਧ ਹੋਵੇਗਾ। ਇਸ ਵਿਚ ਤੇਤੀ ਹਜ਼ਾਰ ਤੋਂ ਵੱਧ ਇੰਦਰਾਜ ਸ਼ਾਮਿਲ ਕੀਤੇ ਗਏ ਹਨ। ਇਹ ਕੋਸ਼ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਅਵੱਸ਼ ਲਾਹੇਵੰਦ ਸਿੱਧ ਹੋਵੇਗਾ।